ਵਿਦੇਸ਼ ਭੇਜਣ ਦੇ ਨਾਂ ''ਤੇ ਸੱਦਦੇ ਸੀ ਘਰ ਫਿਰ ਰੇਪ ਦੇ ਦੋਸ਼ ਲਾ ਕੇ ਠੱਗਦੇ ਸੀ ਲੱਖਾਂ, ਕਾਬੂ

11/17/2018 2:16:10 PM

ਫਰੀਦਕੋਟ(ਜਗਤਾਰ)— ਜ਼ਿਲਾ ਫਰੀਦਕੋਟ ਵਿਚ ਪੁਲਸ ਨੇ ਇਕ ਅਜਿਹੇ ਗੈਂਗ ਨੂੰ ਫੜਿਆ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਹਿਲਾਂ ਘਰ ਸੱਦਦੇ ਸੀ ਅਤੇ ਫਿਰ ਰੇਪ ਕੇਸ ਵਿਚ ਫਸਾਉਣ ਦੇ ਨਾਂ 'ਤੇ ਬਲੈਕਮੇਲ ਕਰਕੇ ਲੱਖਾਂ ਰੁਪਏ ਠੱਗਦੇ ਸੀ। ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕੋਟਕਪੁਰਾ ਇਲਾਕੇ ਵਿਚ ਇਕ ਔਰਤ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਗੁਰਮੇਲ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਮੇਰੇ ਪਤੀ ਮਲੇਸ਼ੀਆ ਵਿਚ ਹਨ ਅਤੇ ਤੁਹਾਨੂੰ ਵੀ ਉਨ੍ਹਾਂ ਕੋਲ ਹੀ ਭੇਜ ਦੇਣਗੇ। ਗੁਰਮੇਲ ਸਿੰਘ ਇਨ੍ਹਾਂ ਦੇ ਝਾਂਸੇ ਵਿਚ ਆ ਗਿਆ ਅਤੇ ਜਦੋਂ ਇਸ ਔਰਤ ਦੇ ਘਰ ਗਿਆ ਤਾਂ ਇਸ ਦੇ ਦੋ ਸਾਥੀਆਂ ਨੇ ਘਰ ਦੇ ਮੇਨ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਕਿਹਾ ਕਿ ਜੇਕਰ 30 ਲੱਖ ਰੁਪਏ ਨਹੀਂ ਦਿੱਤੇ ਤਾਂ ਉਸ ਨੂੰ ਰੇਪ ਕੇਸ ਵਿਚ ਫਸਾ ਦਿੱਤਾ ਜਾਵੇਗਾ। ਜਿਸ 'ਤੇ ਗੁਰਮੇਲ ਸਿੰਘ ਨੇ ਜੇਬ ਵਿਚੋਂ 30 ਹਜ਼ਾਰ ਰੁਪਏ ਕੱਢ ਕੇ ਦੇ ਦਿੱਤੇ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਕਹਿ ਕੇ ਛੱਡ ਦਿੱਤਾ। ਗੁਰਮੇਲ ਸਿੰਘ ਨੇ ਇਹ ਸਾਰੀ ਘਟਨਾ ਪੁਲਸ ਨੂੰ ਦੱਸੀ। ਜਿਸ ਤੋਂ ਬਾਅਦ ਪੁਲਸ ਨੇ ਉਸ ਘਰ ਵਿਚ ਜਾ ਕੇ ਤਿੰਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਸ਼ੱਕ ਹੈ ਕਿ ਇਸ ਗੈਂਗ ਨੇ ਕਈ ਹੋਰ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋਵੇਗਾ। ਇਸ ਮਾਮਲੇ ਵਿਚ ਪੁਲਸ ਨੇ ਦੱਸਿਆ ਕਿ ਅਸੀਂ ਇਕ ਔਰਤ ਅਤੇ ਉਸ ਦੇ ਦੋ ਸਾਥੀਆਂ 'ਤੇ ਐਫ.ਆਰ.ਆਈ. ਦਰਜ ਕਰਕੇ ਧਾਰਾ 384, 120ਬੀ, 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਸ ਗੈਂਗ ਨੇ ਕਈ ਹੋਰ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋਵੇਗਾ।


cherry

Content Editor

Related News