ਕਾਂਗਰਸੀ ਨਹੀਂ ਅਕਾਲੀ ਕੌਂਸਲਰ ਨੇ ਕੀਤੀ ਸੀ ਮਹਿਲਾ ਦੀ ਕੁੱਟਮਾਰ: ਚੰਨੀ

06/18/2019 6:00:06 PM

ਫਰੀਦਕੋਟ (ਜਗਤਾਰ) - ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ 'ਚ ਜਨਤਕ ਤੌਰ 'ਤੇ ਕੌਂਸਲਰ ਦੇ ਪਰਿਵਾਰ ਵਲੋਂ ਮਹਿਲਾ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਕੁੱਟਮਾਰ ਕਾਰਨ ਜ਼ਖਮੀ ਹੋਈ ਉਸ ਔਰਤ ਦਾ ਇਲਾਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਚੱਲ ਰਿਹਾ ਹੈ, ਜਿਸ ਨੂੰ ਦੇਖਣ ਲਈ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਉਚੇਚੇ ਤੌਰ 'ਤੇ ਮੁਕਤਸਰ ਪਹੁੰਚੇ ਹੋਏ ਹਨ। ਚੰਨੀ ਨੇ ਪੀੜਤ ਔਰਤ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਚਰਨਜੀਤ ਚੰਨੀ ਨੂੰ ਪੀੜਤ ਮਹਿਲਾ ਨੇ ਕਿਹਾ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਜੋ ਲੋਕ ਕੌਂਸਲਰ ਨੂੰ ਕਾਂਗਰਸੀ ਦੱਸ ਰਹੇ ਹਨ, ਉਹ ਕਾਂਗਰਸੀ ਨਹੀਂ ਹਨ, ਸਗੋਂ ਅਕਾਲੀ ਦਲ ਦਾ ਜਿੱਤਿਆ ਹੋਇਆ ਕੌਂਸਲਰ ਹੈ। ਕਾਂਗਰਸ ਪਾਰਟੀ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ।


rajwinder kaur

Content Editor

Related News