ਪੜ੍ਹੇ ਲਿਖੇ ਈਮਾਨਦਾਰ ਵਿਅਕਤੀ ਨੂੰ ਲੋਕ ਸਾਂਸਦ ਬਣਾਉਣ : ਕੇਜਰੀਵਾਲ

Thursday, May 16, 2019 - 03:28 PM (IST)

ਪੜ੍ਹੇ ਲਿਖੇ ਈਮਾਨਦਾਰ ਵਿਅਕਤੀ ਨੂੰ ਲੋਕ ਸਾਂਸਦ ਬਣਾਉਣ : ਕੇਜਰੀਵਾਲ

ਫਰੀਦਕੋਟ (ਜਗਤਾਰ) - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ ਲਈ ਰੋਡ ਸ਼ੋਅ ਕੀਤਾ ਗਿਆ। ਜੈਤੋ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਕੋਟਕਪੂਰਾ ਤੋਂ ਹੁੰਦਾ ਹੋਇਆ ਫਰੀਦਕੋਟ ਪੁੱਜਾ, ਜਿਸ 'ਚ ਵੱਡੀ ਗਿਣਤੀ 'ਚ 'ਆਪ' ਵਰਕਰ ਸ਼ਾਮਲ ਸਨ।ਇਸ ਮੌਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਕੇਜਰੀਵਾਲ ਨੇ ਲੋਕਾਂ ਨੂੰ ਪ੍ਰੋ.ਸਾਧੂ ਸਿੰਘ ਦੇ ਹੱਕ 'ਚ ਵੋਟ ਪਾਉਣ ਦੀ ਗੱਲ ਕਹਿੰਦੇ ਹੋਏ ਪੜ੍ਹੇ ਲਿਖੇ ਈਮਾਨਦਾਰ ਵਿਅਕਤੀ ਨੂੰ ਸਾਂਸਦ ਚੁਣਨ ਦੀ ਅਪੀਲ ਕੀਤੀ, ਜੋ ਪਾਰਲੀਮੈਂਟ 'ਚ ਜਾ ਕੇ ਠੀਕ ਆਵਾਜ਼ ਉਠਾ ਸਕੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜਨਤਾ ਨਾਲ ਮੁਲਾਕਾਤ ਕਰਨ ਤਾਂਜੋ ਉਨ੍ਹਾਂ ਨੂੰ ਪਤਾ ਲਗੱ ਕਿ ਲੋਕ ਕੀ ਕਹਿ ਰਹੇ ਹਨ।


author

rajwinder kaur

Content Editor

Related News