ਫਰੀਦਕੋਟ : ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਦੋ ਲੜਕੀਆਂ ਝੁਲਸੀਆਂ
Wednesday, Aug 02, 2017 - 11:13 AM (IST)
ਫਰੀਦਕੋਟ, (ਜਗਤਾਰ) - ਫਰੀਦਕੋਟ ਦੇ ਪਿੰਡ ਮਚਾਕੀ ਖੁਰਦ 'ਚ ਐੱਲ. ਪੀ. ਜੀ. ਸਿਲੰਡਰ ਨੂੰ ਅਚਾਨਕ ਅੱਗ ਲੱਗਣ ਕਾਰਨ ਦੋ ਲੜਕੀਆਂ ਦੇ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਸਿਲੰਡਰ ਨੂੰ ਅੱਗ ਲੱਗੀ ਉਸ ਸਮੇਂ ਘਰ 'ਚ 4 ਮੈਂਬਰ ਮੌਜੂਦ ਸਨ ਅਤੇ ਦੋ ਲੜਕੀਆਂ ਅੱਗ ਦੀ ਲਪੇਟ ਆਉਣ ਕਾਰਨ ਝੁਲਸ ਗਈਆਂ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
