ਸ਼ਾਨਦਾਰ ! ਜੁੱਤੀਆਂ ਗੰਢਣ ਵਾਲੇ ਨੇ ਲਿਖੀਆਂ ਦਰਜਨ ਕਿਤਾਬਾਂ, ‘ਆਤਮਕਥਾ’ ’ਤੇ ਯੂਨੀਵਰਸਿਟੀ ਦੇ ਵਿਦਿਆਰਥੀ ਕਰ ਰਹੇ ਨੇ ਖੋਜ

05/10/2021 9:05:20 PM

ਹੁਸ਼ਿਆਰਪੁਰ (ਅਮਰੀਕ ਕੁਮਾਰ)-ਬਚਪਨ ਤੋਂ ਹੀ ਸਾਹਿਤ ਪੜ੍ਹਨ ’ਚ ਰੁਚੀ ਰੱਖਣ ਵਾਲੇ ਦਵਾਰਕਾ ਭਾਰਤੀ ਅੱਜ ਖੁਦ ਸਾਹਿਤਕਾਰ ਦੇ ਤੌਰ ’ਤੇ ਜਾਣੇ ਜਾਂਦੇ ਹਨ। 12ਵੀਂ ਪਾਸ ਭਾਰਤੀ ਹੁਣ ਤਕ 10 ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕੇ ਹਨ ਅਤੇ ਇਕ ਉਨ੍ਹਾਂ ਦੀ ਆਪਣੀ ਆਤਮਕਥਾ ‘ਮੋਚੀ’ ਹੈ, ਜਿਸ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਿਦਿਆਰਥੀ ਰਿਸਰਚ ਕਰ ਰਹੇ ਹਨ। ਭਾਰਤੀ ਪੇਸ਼ੇ ਤੋਂ ਇਕ ਮੋਚੀ ਹਨ। ਉਹ ਮੋਚੀ ਤੋਂ ਸਾਹਿਤਕਾਰ ਕਿਵੇਂ ਬਣੇ, ਆਓ ਉਨ੍ਹਾਂ ਦੀ ਜ਼ੁਬਾਨੀ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹੁਸ਼ਿਆਰਪੁਰ ਦੇ ਟਾਂਡਾ ਰੋਡ ਦੇ ਨਜ਼ਦੀਕ ਮੁਹੱਲਾ ਸੁਭਾਸ਼ ਨਗਰ ਦੀ ਇਕ ਛੋਟੀ ਜਿਹੀ ਜੁੱਤੇ ਬਣਾਉਣ ਵਾਲੀ ਦੁਕਾਨ, ਜਿਸ ’ਚ ਮੋਚੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ 72 ਸਾਲਾ ਦਵਾਰਕਾ ਭਾਰਤੀ। ਦਵਾਰਕਾ ਭਾਰਤੀ ਨੂੰ ਬਚਪਨ ਤੋਂ ਹੀ ਸਾਹਿਤ ਪੜ੍ਹਨ ਦੀ ਲਗਨ ਸੀ। ਇਸ ਲਗਨ ਨੇ ਉਨ੍ਹਾਂ ਨੂੰ ਲੇਖਕ ਬਣਾ ਦਿੱਤਾ।

ਇਹ ਵੀ ਪੜ੍ਹੋ : ਅੱਤਵਾਦੀਆਂ ਨੇ ਅੱਗੇ ਵਧਣ ਦੀਆਂ ਚਾਹਵਾਨ ਅਫਗਾਨ ਔਰਤਾਂ ਦੀ ਬਣਾਈ ਹਿੱਟ ਲਿਸਟ

ਅੱਜ ਉਨ੍ਹਾਂ ਨੇ 10 ਤੋਂ ਜ਼ਿਆਦਾ ਕਿਤਾਬਾਂ ਸਾਹਿਤ ਨੂੰ ਅਰਪਣ ਕੀਤੀਆਂ ਹਨ। ਪੇਸ਼ੇ ਤੋਂ ਚਾਹੇ ਉਹ ਮੋਚੀ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ’ਚ ਜੋ ਕੰਮ ਤੁਸੀਂ ਕਰ ਰਹੇ ਹੋ, ਉਹ ਕਿਸੇ ਵਰਗ ਵਿਸ਼ੇਸ਼ ਦਾ ਨਹੀਂ ਹੈ। ਅੱਜ ਜਿਥੇ ਉਨ੍ਹਾਂ ਦੀ ਆਤਮਕਥਾ ‘ਮੋਚੀ’, ਜਿਸ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਿਦਿਆਰਥੀ ਰਿਸਰਚ ਕਰ ਰਹੇ ਹਨ, ਉਥੇ ਹੀ ਇੰਦਰਾ ਗਾਂਧੀ ਓਪਨ ਯੂਨੀਵਰਿਸਟੀ ’ਚ ਉਨ੍ਹਾਂ ਦੀ ਲਿਖੀ ਕਵਿਤਾ ਐੱਮ. ਏ. ਸਿਲੇਬਸ ’ਚ ਸ਼ਾਮਲ ਹੈ।ਉਹ ਕਈ ਭਾਸ਼ਾਵਾਂ ’ਚ ਸਾਹਿਤਕਾਰਾਂ ਦੀਆਂ ਕਿਤਾਬਾਂ ਦਾ ਅਨੁਵਾਦ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਦਲਿਤ ਸਾਹਿਤ ਲਿਖਣ ਵਾਲੇ ਉਹ ਇਕ ਛੋਟੇ ਜਿਹੇ ਲਿਖਾਰੀ ਹਨ ਤੇ ਉਹ ਆਪਣੀ ਸੇਵਾ ਸਮਾਜ ਨੂੰ ਦਿੰਦੇ ਰਹਿਣਗੇ। ਉਨ੍ਹਾਂ ਦੀ ਦੁਕਾਨ ਦੇ ਬਾਹਰ ਅਕਸਰ ਵੱਡੀਆਂ ਗੱਡੀਆਂ ’ਚ ਸਵਾਰ ਹੋ ਕੇ ਸਾਹਿਤ ਪ੍ਰੇਮੀ ਅਧਿਕਾਰੀਆਂ ਤੇ ਸਾਹਿਤਕਾਰਾਂ ਦਾ ਪਹੁੰਚਣਾ ਲੱਗਾ ਰਹਿੰਦਾ ਹੈ।
 

ਸਾਹਿਤ ਲਿਖਣ ਦੀ ਪ੍ਰੇਰਣਾ ਡਾ. ਸੁਰਿੰਦਰ ਸਿੰਘ ਤੋਂ ਮਿਲੀ
ਦਵਾਰਕਾ ਭਾਰਤੀ ਨੇ ਦੱਸਿਆ ਕਿ 12ਵੀਂ ਤਕ ਪੜ੍ਹਾਈ ਕਰਨ ਤੋਂ ਬਾਅਦ 1983 ’ਚ ਹੁਸ਼ਿਆਰਪੁਰ ਆ ਕੇ ਆਪਣੇ ਜੱਦੀ ਪੇਸ਼ੇ ਜੁੱਤੀਆਂ ਗੰਢਣ ’ਚ ਲੱਗ ਗਏ। ਸਾਹਿਤ ਦਾ ਲਗਾਅ ਬਚਪਨ ਤੋਂ ਹੀ ਸੀ। ਡਾ. ਸੁਰਿੰਦਰ ਅਗਿਆਤ ਦੀ ਕ੍ਰਾਂਤੀਕਾਰੀ ਲੇਖਣੀ ਤੋਂ ਪ੍ਰਭਾਵਿਤ ਹੋ ਕੇ ਨਾਵਲ ‘ਜੂਠਨ’ ਦਾ ਪੰਜਾਬੀ ’ਚ ਅਨੁਵਾਦ ਕੀਤਾ। ਨਾਵਲ ਨੂੰ ਪਹਿਲੇ ਹੀ ਸਾਲ ਬੈਸਟ ਸੈਲਰ ਨਾਵਲ ਦਾ ਖਿਤਾਬ ਮਿਲਿਆ। ਇਸ ਤੋਂ ਬਾਅਦ ਪੰਜਾਬੀ ਦੇ ਹੋਰ ਵੀ ਨਾਵਲਾਂ ਦਾ ਅਨੁਵਾਦ ਕੀਤਾ।
 


Manoj

Content Editor

Related News