ਸਾਡੀ ਝੋਲੀ ’ਚ ਅਨੇਕਾ ਗੀਤ ਪਾਉਣ ਵਾਲੇ ਮਸ਼ਹੂਰ ਗੀਤਕਾਰ ‘ਜਿੰਦ ਸਵਾੜਾ’

Saturday, May 09, 2020 - 02:09 PM (IST)

ਸਾਡੀ ਝੋਲੀ ’ਚ ਅਨੇਕਾ ਗੀਤ ਪਾਉਣ ਵਾਲੇ ਮਸ਼ਹੂਰ ਗੀਤਕਾਰ ‘ਜਿੰਦ ਸਵਾੜਾ’

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ-98550 36444

ਜਿੰਦ ਸਵਾੜਾ ਜੀ, ਜੋ ਕੀ ਅੱਜ ਪੂਰੇ ਪੰਜਾਬ ਵਿਚ ਹੀ ਨਹੀਂ ਸਗੋਂ ਜਿੱਥੇ ਜਿੱਥੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਵੀਰ ਬੈਠੇ ਹਨ, ਉਹ ਚਾਹੇ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹਨ, ਉੱਥੇ ਜਿੰਦ ਸਵਾੜਾ ਜੀ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਜੋ ਲੋਕ ਪੰਜਾਬੀ ਗੀਤਾਂ ਨੂੰ ਅਤੇ ਆਪਣੀ ਰੂਹ ਦੀ ਖ਼ੁਰਾਕ ’ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ ,ਉਨ੍ਹਾਂ ਦੇ ਪਿਆਰ ਵਿੱਚ ਉਨ੍ਹਾਂ ਦੇ ਬੋਲਾਂ ਵਿੱਚ ਤੇ ਜ਼ੁਬਾਨੋ ਜਿੰਦ ਸਵਾੜਾ ਜੀ ਦਾ ਨਾਮ ਨਿਕਲਣਾ ਲਾਜ਼ਮੀ ਹੈ।

ਜਿੰਦ ਸਵਾੜਾ ਜੀ ਭਾਵੇਂ ਕੈਨੇਡਾ ਵਿੱਚ ਰਹਿੰਦੇ ਹਨ ਪਰ ਉਹ ਉੱਥੇ ਰਹਿਕੇ ਵੀ ਆਪਣੀ ਮਾਂ ਬੋਲੀ ਪ੍ਰਤੀ ਬਣਦਾ ਆਪਣਾ ਫ਼ਰਜ਼ ਨਿਭਾਉਣਾ ਨਹੀਂ ਭੁੱਲੇ। ਉਹ ਤਾਂ ਇੱਥੇ ਤੱਕ ਵੀ ਕਹਿੰਦੇ ਹਨ ਕੀ ਜੋ ਅਸੀਂ ਹਾਂ ਤੇ ਜੋ ਅੱਜ ਬਣੇ ਹਾਂ, ਸਭ ਮਾਂ ਬੋਲੀ ਪੰਜਾਬੀ ਦੀ ਬਦੌਲਤ ਹਾਂ ਤੇ ਦੁਆਂ ਵੀ ਕਰਦੇ ਹਾਂ ਕੀ ਕਦੇ ਵੀ ਕੋਈ ਵੀ ਸੱਚਾ-ਸੁੱਚਾ ਪੰਜਾਬੀ ਆਪਣੀ ਮਾਂ ਬੋਲੀ ਅਤੇ ਪੰਜਾਬੀਅਤ ਨੂੰ ਕਦੇ ਵੀ ਨਾ ਭੁੱਲੇ। ਇਹ ਪੰਜਾਬੀ ਜਾਂ ਗੁਰਮੁਖੀ ਕੋਈ ਆਮ ਬੋਲੀ ਨਹੀਂ ਇਹ ਤਾਂ ਸਾਡੇ ਗੁਰੂਆਂ ਵਲੋਂ ਬਖਸ਼ੀ ਹੋਈ ਪੰਜਾਬੀ ਮਾਂ ਬੋਲੀ ਹੈ।

PunjabKesari

ਵੈਸੇ ਤਾਂ ਉਨ੍ਹਾਂ ਨੇ ਪੰਦਰਾਂ ਸੋਲ੍ਹਾਂ ਹਜ਼ਾਰ ਗੀਤ ਆਪਣੀ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ, ਉਨ੍ਹਾਂ ਵਲੋਂ ਕਲਮਬੰਧ ਕੀਤੇ ਗੀਤ ਤਕਰੀਬਨ ਬਹੁਤ ਸਾਰੇ ਚੋਟੀ ਦੇ ਗਾਇਕਾਂ ਵਲੋਂ ਗਾਏ ਵੀ ਗਏ ਹਨ। ਬਹੁਤ ਸਾਰੇ ਗੀਤ ਸੁਪਰ ਡੁਪਰ ਹਿੱਟ ਵੀ ਹੋਏ, ਜਿਸ ਸਦਕਾ ਉਨ੍ਹਾਂ ਨੇ ਆਪਣਾ ਰੁਤਬਾ ਅੱਜ ਵੀ ਕਾਇਮ ਰੱਖਿਆ ਹੋਇਆ ਹੈ। ਜਿੰਦ ਸਵਾੜਾ ਜੀ ਦਾ ਜਦੋਂ ਵੀ ਕੋਈ ਗੀਤ ਸੁਣਦਾ ਹੈ ਤਾਂ ਸੁਣਨ ਵਾਲੇ ਨੂੰ ਲੱਗਦਾ ਹੈ, ਕੀ ਇਹ ਗੀਤ ਮੇਰੇ ਲਈ ਲਿਖਿਆ ਗਿਆ ਹੈ, ਤੇ ਗਾਉਣਾ ਵਾਲਾ ਵੀ ਫ਼ਕਰ ਮਹਿਸੂਸ ਕਰਦਾ ਹੈ ਕਿ ਮੈਂ ਜਨਾਬ ਜਿੰਦ ਸਵਾੜਾ ਜੀ ਦਾ ਲਿਖਿਆ ਹੋਇਆ ਗੀਤ ਗਾ ਰਿਹਾ ਹਾਂ। ਜਿੰਦ ਸਵਾੜਾ ਜੀ ਨੂੰ ਵੈਸੇ ਤਾਂ ਅਨੇਕਾਂ ਗੀਤ ਲਿਖਣ ਦੇ ਬਾਵਜੂਦ ਵੀ ਇੰਝ ਲੱਗਦਾ ਹੈ ਕੀ ਮੈਨੂੰ ਅਜੇ ਤੱਕ ਲਿਖਣਾ ਹੀ ਨਹੀਂ ਆਇਆ, ਹੁਣ ਉਨ੍ਹਾਂ ਦੀ ਇਸ ਗੱਲ ਨੂੰ ਨਿਰਮਤਾ ਪੂਰਕ ਲਈਏ ਜਾਂ ਉਨ੍ਹਾਂ ਦੇ ਅੰਦਰ ਛੁੱਪੇ ਨਿਮਾਣੇ ਜਿਹੇ ਗੀਤਕਾਰ ਜਾਂ ਨਿਮਾਣੇ ਜਿਹੇ ਇਨਸਾਨ ਨੂੰ ਸੱਜਦਾ ਕਰੀਏ।

PunjabKesari

ਜਿੱਥੇ ਉਨ੍ਹਾਂ ਦੇ ਗੀਤ ਜ਼ਿਆਦਾਤਰ ਸੁਰਜੀਤ ਖਾਨ ਨੇ ਗਾਏ ਹਨ ਪਰ ਜੇ ਗੱਲ ਸੁਰਜੀਤ ਖ਼ਾਨ ਦੀ ਕਰੀਏ ਤਾਂ ਉੱਥੇ ਜਿੰਦ ਸਵਾੜਾ ਜੀ ਦੇ ਨਾਮ ਦਾ ਜ਼ਿਕਰ ਹੋਣਾ ਵੀ ਲਾਜ਼ਮੀ ਬਣ ਜਾਂਦਾ ਹੈ। ਜੇਕਰ ਗੱਲ ਜਿੰਦ ਸਵਾੜਾ ਜੀ ਦੀ ਕਰੀਏ ਤਾਂ ਸੁਰਜੀਤ ਖ਼ਾਨ ਦਾ ਵੀ ਨਾਮ ਕਿਤੇ ਲੁਕਿਆ ਨਹੀਂ ਰਹਿ ਸਕਦਾ, ਵੈਸੇ ਤਾਂ ਉਨ੍ਹਾਂ ਦਾ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਨਾਮ ਹੈ। ਉਹ ਇਕ ਚੰਗੇ ਸੁਭਾਅ ਦੇ ਮਾਲਿਕ ਹੋਣ ਦੇ ਨਾਲ-ਨਾਲ ਇਕ ਬਹੁਤ ਹੀ ਵਧੀਆ ਕਲਮਕਾਰ ਵੀ ਹਨ। ਅੱਜ ਤੱਕ ਮੈਂ ਜਨਾਬ ਜਿੰਦ ਸਵਾੜਾ ਜੀ ਨੂੰ ਅਕਸਰ ਟੈਲੀਵਿਜ਼ਨ ਅਤੇ ਇੰਟਰਵਿਊ ਦਿੰਦਿਆਂ ਜਾਂ ਗੀਤਾਂ ਦੇ ਵਿੱਚ ਉਨ੍ਹਾਂ ਦੁਬਾਰਾ ਰਚੇ ਗਏ ਪਰਿਵਾਰਕ ਗੀਤ ਵਿੱਚ ਨੂੰ ਜਾਣਿਆ ਹੈ। ਵੈਸੇ ਮੈਂ ਸਤਿਕਾਰ ਯੋਗ ਜਿੰਦ ਸਵਾੜਾ ਜੀ ਨੂੰ ਕਦੇ ਮਿਲਿਆ ਵੀ ਨਹੀਂ ਪਰ ਮੇਰੀ ਸੋਚਣੀ ਹੈ ਕੀ ਜੋ ਇਨਸਾਨ ਕਲਮ ਦੇ ਐਨੇ ਧਨੀ ਹੋਣ ’ਤੇ ਉਹ ਆਪਣੇ ਆਪ ਵਿੱਚ ਦਿਲ ਦੇ ਕਿੰਨੇ ਅਮੀਰ ਤੇ ਵਿਸ਼ਾਲ ਦਿਲ ਦੇ ਮਾਲਿਕ ਹੋਣਗੇ।

PunjabKesari

ਵੈਸੇ ਜਿੰਦ ਸਵਾੜਾ ਜੀ ਵਲੋਂ ਲਿਖੇ ਗੀਤ ਚਾਹੇ ਸ਼ੋਲੋ ਹੋਣ, ਡਿਊਟ ਹੋਣ, ਧਾਰਮਿਕ ਹੋਣ ਜਾਂ ਫ਼ਿਰ ਕਵੀਸ਼ਰੀ ਤੇ ਢਾਡੀ ਵਾਰਾਂ ਦੀ ਗੱਲ ਕਰੀਏ ਉਨ੍ਹਾਂ ਦੀ ਕਲਮ ਨੇ ਹਰੇਕ ਸ਼ਬਦ ਨਾਲ ਇਨਸਾਫ਼ ਕੀਤਾ ਹੈ। ਮੇਰੀ ਦਿਲੋਂ ਦੁਆਂ ਹੈ, ਕੀ ਪ੍ਰਮਾਤਮਾ ਜੀ ਉਨ੍ਹਾਂ ਦੀ ਸਿਹਤ ਤੇ ਉਨ੍ਹਾਂ ਦੀ ਉੱਚੀ ਸੋਚ ਨੂੰ ਹੋਰ ਤੰਦਰੁਸਤੀ ਤੇ ਖੂਬਸੂਰਤੀ ਨਾਲ ਨਿਖਾਰਨ ਤੇ ਜਨਾਬ ਜਿੰਦ ਸਵਾੜਾ ਜੀ ਇਸੇ ਤਰਾਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਪ੍ਰਤੀ ਆਪਣਾ ਬਣਦਾ ਅਮੁੱਲਾ ਯੋਗਦਾਨ ਪਾਉਂਦੇ ਰਹਿਣ, ਇਕ ਵਾਰ ਫ਼ਿਰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਤੇ ਕਾਮਯਾਬੀ ਲਈ ਦੁਆਵਾਂ ਕਰਦੇ ਹਾਂ, ਕੀ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤੱਰਕੀ ਕਰਨ, ਇਨ੍ਹਾਂ ਦੁਆਵਾਂ ’ਤੇ ਪਿਆਰ ਨਾਲ ਆਪ ਜੀ ਦਾ ਸ਼ੁਭਚਿੰਤਕ...

 


author

rajwinder kaur

Content Editor

Related News