ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

Friday, Sep 22, 2023 - 06:44 PM (IST)

ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਕਥਿਤ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਇਕ ਵਾਰ ਫਿਰ ਤੋਂ ਪਤੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਵੱਡੇ ਖ਼ੁਲਾਸੇ ਕੀਤੇ ਹਨ। ਰੋਂਦੇ ਹੋਏ ਪਤੀ ਨੇ ਲਾਈਵ ਹੋ ਕੇ ਫੇਸਬੁੱਕ 'ਤੇ ਕਿਹਾ ਕਿ ਸਾਡੇ ਘਰ ਦੇ ਹਾਲਾਤ ਇਸ ਸਮੇਂ ਬੇਹੱਦ ਮਾੜੇ ਬਣੇ ਪਏ ਹਨ। ਜਿਸ ਘਰ ਵਿਚ ਖ਼ੁਸ਼ੀਆਂ ਹੋਣੀਆਂ ਚਾਹੀਦੀਆਂ ਸਨ, ਉਸ ਘਰ ਵਿਚ ਅੱਜ ਮਰਨ ਵਾਲਾ ਮਾਹੌਲ ਬਣਿਆ ਪਿਆ ਹੈ। ਉਸ ਨੇ ਕਿਹਾ ਕਿ ਪਤਾ ਨਹੀਂ ਅਸੀਂ ਕੱਲ੍ਹ ਤੱਕ ਬਚੀਏ ਜਾਂ ਨਾ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਹਾਂ। 

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

PunjabKesari

ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਉਸ ਦੀਆਂ ਵੀਡੀਓਜ਼ ਵਾਇਰਲ ਹੋਣ
ਉਨ੍ਹਾਂ ਅੱਗੇ ਰੋਂਦੇ ਹੋਏ ਕਿਹਾ ਕਿ ਲੋਕ ਮੇਰੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਵੇਖਣ ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਕਿਸੇ ਦੀ ਇਸ ਤਰ੍ਹਾਂ ਕੋਈ ਵੀਡੀਓ ਵਾਇਰਲ ਹੋਵੇ। ਇਹ ਵੀਡੀਓ ਵਾਇਰਲ ਹੋਣ ਤੋਂ ਰੁਕ ਸਕਦੀ ਸੀ।  ਜਦੋਂ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਤਾਂ ਅਸੀਂ 15 ਦਿਨ ਪਹਿਲਾਂ ਪੁਲਸ ਥਾਣੇ ਗਏ ਸੀ। ਉਸ ਸਮੇਂ ਸਾਨੂੰ ਪੈਸਿਆਂ ਦੀ ਮੰਗ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਬੇਸ਼ੱਕ ਵੀਡੀਓਜ਼ ਨੂੰ ਵਾਇਰਲ ਕਰਨ ਵਾਲੀ ਕੁੜੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਟੈਕਨੀਕਲ ਚੀਜ਼ਾਂ ਕਰਕੇ ਸਾਰਾ ਡਾਟਾ ਇੰਸਟਾਗ੍ਰਾਮ, ਇੰਟਰਨੈੱਟ ਦਾ ਸਾਡੇ ਕੋਲ ਨਹੀਂ ਹੁੰਦਾ। ਉਸ ਕੁੜੀ ਨੇ ਜਦੋਂ ਸਾਨੂੰ ਪਹਿਲਾ ਹੀ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਤਾਂ ਵੀਡੀਓ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਸੀ। ਉਸ ਨੇ ਖਾਤਾ ਨੰਬਰ ਭੇਜ ਕੇ ਕਿਹਾ ਸੀ ਕਿ ਇਸ ਖਾਤੇ ਵਿਚ 20 ਹਜ਼ਾਰ ਭੇਜ ਦਿਓ ਨਹੀਂ ਤਾਂ ਇਹ ਵੀਡੀਓਜ਼ ਕਰਨ ਦੱਤਾ ਨਾਂ ਦੇ ਸ਼ਖ਼ਸ ਨੂੰ ਭੇਜ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਸ ਦੇ ਕੈਨੇਡਾ ਰਹਿੰਦੇ ਕਿਸੇ ਵਿਅਕਤੀ ਨਾਲ ਸੋਰਸ ਹੋ ਸਕਦੇ ਹਨ। 

PunjabKesari

ਵੀਡੀਓਜ਼ ਨੂੰ ਵਾਇਰਲ ਕਰਨ ਪਿੱਛੇ ਕਰਨ ਦੱਤਾ ਨਾਂ ਦੇ ਸ਼ਖ਼ਸ ਦਾ ਦੱਸਿਆ ਹੱਥ 
ਉਨ੍ਹਾਂ ਕਿਹਾ ਕਿ ਵੀਡੀਓਜ਼ ਨੂੰ ਵਾਇਰਲ ਕਰਨ ਪਿੱਛੇ ਕਰਨ ਦੱਤਾ ਨਾਂ ਦੇ ਸ਼ਖ਼ਸ ਦਾ ਹੱਥ ਹੈ। ਵੀਡੀਓ ਨੂੰ ਵਾਇਰਲ ਕਰਨ ਵਾਲਾ ਸ਼ਖ਼ਸ ਲਾਈਵ ਹੋ ਕੇ ਸਾਡੇ ਬਾਰੇ ਬੇਹੱਦ ਮਾੜੀ ਸ਼ਬਦਾਵਲੀ ਵਰਤ ਰਿਹਾ ਹੈ। ਅਸੀਂ ਹੁਣ ਨਾ ਇੱਧਰ-ਜੋਗੇ ਰਹੇ ਅਤੇ ਨਾ ਹੀ ਉਧਰ ਜੋਗੇ। ਸਾਡੇ ਕੋਲੋਂ ਸਭ ਕੁਝ ਖੋਹ ਲਿਆ ਗਿਆ ਹੈ। ਉਸ ਨੇ ਇਕੋ ਝਟਕੇ ਦੇ ਵਿਚ ਸਾਡਾ ਸਭ ਕੁਝ ਬਰਬਾਦ ਕਰ ਦਿੱਤਾ ਹੈ। ਸਾਡਾ ਪਰਿਵਾਰ ਇਸ ਸਮੇਂ ਜਿਹੜੇ ਹਾਲਾਤ 'ਚੋਂ ਨਿਕਲ ਰਿਹਾ ਹੈ, ਇਵੇਂ ਲੱਗ ਰਿਹਾ ਹੈ ਜਿਵੇਂ ਕੋਈ ਮਰ ਗਿਆ ਹੋਵੇ। 

 

ਇਹ ਵੀ ਪੜ੍ਹੋ-  ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ

ਰੋਂਦੇ ਹੋਏ ਪਤੀ ਨੇ ਹੱਥ ਜੋੜ ਕੇ ਲੋਕਾਂ ਨੂੰ ਕੀਤੀ ਇਹ ਅਪੀਲ
ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਇਤਰਾਜ਼ਯੋਗ ਵੀਡੀਓਜ਼ ਅੱਗੇ ਨਾ ਵਾਇਰਲ ਕਰਨ ਅਤੇ ਫੋਨਾਂ ਵਿਚੋਂ ਡਿਲੀਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਦੀ ਇਸ ਸਮੇਂ ਜੋ ਹਾਲਤ ਹੈ, ਬੜੀ ਮੁਸ਼ਕਿਲ ਨਾਲ ਅਸੀਂ ਉਸ ਨੂੰ ਸੰਭਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ-ਧੀਆਂ ਹਨ। ਅੱਜ ਜੋ ਮੇਰੇ ਨਾਲ ਹੋਇਆ ਹੈ, ਉਹ ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ। ਅਸੀਂ ਤਾਂ ਨਾ ਘਰ ਤੋਂ ਦਰਵਾਜ਼ਾ ਖੋਲ੍ਹ ਕੇ ਬਾਹਰ ਜਾ ਸਕਦੇ ਹਾਂ ਅਤੇ ਨਾ ਹੀ ਕੁਝ ਕਰ ਪਾ ਰਹੇ ਹਨ। ਸਾਡਾ ਸਭ ਕੁਝ ਬਰਬਾਦ ਹੋ ਗਿਆ ਹੈ। ਇਸ ਮੌਕੇ ਪਤੀ ਨੇ ਹੱਥ ਜੋੜ ਕੇ ਲੋਕਾਂ ਕੋਲੋਂ ਉਨ੍ਹਾਂ ਦਾ ਸਾਥ ਮੰਗਣ ਦੀ ਵੀ ਅਪੀਲ ਕੀਤੀ। 

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News