ਹੋਲਾ-ਮਹੱਲਾ ਯਾਤਰਾ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮਾਂ-ਧੀ ਦੀ ਦਰਦਨਾਕ ਮੌਤ

03/26/2024 9:15:36 AM

ਹਾਜੀਪੁਰ (ਹਰਵਿੰਦਰ ਜੋਸ਼ੀ)- ਹੋਲਾ-ਮਹੱਲਾ ਦੀ ਯਾਤਰਾ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਰਾਹ ਵਿਚ ਹੀ ਭਾਣਾ ਵਾਪਰ ਗਿਆ। ਹਾਜੀਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪਿੰਡ ਕਮਲੂਹ ਅੱਡੇ 'ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਮਗਰੋਂ ਮਾਂ ਤੇ ਧੀ ਟਿੱਪਰ ਹੇਠਾਂ ਆ ਗਏ, ਜਿਸ ਕਾਰਨ ਦੋਹਾਂ ਦੀ ਦਰਦਨਾਕ ਦੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਰਵੀ ਕੁਮਾਰ ਆਪਣੀ ਪਤਨੀ ਮੁਸਕਾਨ ਅਤੇ ਆਪਣੀ ਬੇਟੀ ਹਰਮਨ ਪ੍ਰੀਤ ਕੌਰ ਵਾਸੀ ਬਾਗੋਪੁਰ ਜੱਟਾਂ ਗੁਰਦਾਸਪੁਰ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੋਲੇ-ਮਹੱਲੇ ਦੀ ਯਾਤਰਾ ਤੋਂ ਘਰ ਪਰਤ ਰਹੇ ਸਨ। ਅੱਡਾ ਕਮਲੂਹ ਵਿਚ ਮੋਟਰਸਾਈਕਲਾਂ ਦੀ ਆਹਮਣੋ ਸਾਹਮਣੀ ਟੱਕਰ ਹੋ ਗਈ ਤੇ ਪਿੱਛੋਂ ਆ ਰਹੇ ਟਿੱਪਰ ਦੇ ਹੇਠਾਂ ਆਣ ਕਾਰਨ ਮੁਸਕਾਨ (40 ਸਾਲ) ਅਤੇ ਹਰਮਨ ਪ੍ਰੀਤ (6 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਵੇਰੇ-ਸਵੇਰੇ ਹੋਈ ਲੁੱਟ! ਸੈਰ ਕਰ ਰਹੇ ਵਿਅਕਤੀ ਤੋਂ ਸੋਨੇ ਦੀ ਮੁੰਦਰੀ ਤੇ ਮੋਬਾਈਲ ਖੋਹ ਕੇ ਲੈ ਗਏ ਲੁਟੇਰੇ

ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਰਵੀ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News