ਦੀਨਾਨਗਰ ਸ਼ਹਿਰੀ ਖੇਤਰ ''ਚ ਚੌਂਕਾਂ ਦੇ ਨਾਵਾਂ ਨੂੰ ਲੈ ਕੇ ਰਾਜਨੀਤੀ ਨਾ ਕੀਤੀ ਜਾਵੇ : ਆਪ ਆਗੂ ਸ਼ਮਸ਼ੇਰ ਸਿੰਘ

Thursday, Apr 10, 2025 - 10:22 PM (IST)

ਦੀਨਾਨਗਰ ਸ਼ਹਿਰੀ ਖੇਤਰ ''ਚ ਚੌਂਕਾਂ ਦੇ ਨਾਵਾਂ ਨੂੰ ਲੈ ਕੇ ਰਾਜਨੀਤੀ ਨਾ ਕੀਤੀ ਜਾਵੇ : ਆਪ ਆਗੂ ਸ਼ਮਸ਼ੇਰ ਸਿੰਘ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ )- ਪਿਛਲੇ ਕੁਝ ਦਿਨਾਂ ਤੋਂ ਦੀਨਾਨਗਰ ਦੇ ਵੱਖ-ਵੱਖ ਚੌਂਕਾਂ ਦੇ ਨਾਮਾਂ ਨੂੰ ਲੈ ਕੇ ਵਿਵਾਦ ਕਾਰਨ ਜਿੱਥੇ ਵੱਖ ਵੱਖ ਧਰਮਾਂ ਦੇ ਲੋਕਾਂ ਵੱਲੋਂ ਨਾਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਿਨ ਪ੍ਰਤੀ ਦਿਨ ਸੁਲਝਣ ਦੀ ਬਜਾਏ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਦੀਨਾਨਗਰ ਵਿਖੇ ਆਪ ਦੇ ਹਲਕਾ ਇੰਚਾਰਜ ਅਤੇ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਹੋਏ ਆਪ ਦੇ ਆਗੂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਪਾਰਟੀ ਨੂੰ ਇਹਨਾਂ ਚੌਂਕਾਂ ਦੇ ਨਾਮਾਂ ਨੂੰ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੌਂਕ ਧਰਮਾਂ ਦੇ ਨਾਂ ਤੇ ਸਥਾਪਿਤ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਰੋਸੇ ਵਿਚ ਲੈਕੇ ਇਲਾਕੇ ਦੀ ਸੰਗਤ ਦੀ ਮੰਗ ਤੇ ਕੋਹਲੀਆਂ ਮੋੜ ਚੌਂਕ ਦਾ ਨਾਂ ਗੋਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਨਾਂ ਤੇ ਰੱਖ ਦਿੱਤਾ ਗਿਆ ਸੀ ਤਾਂ ਫਿਰ ਨਗਰ ਕੌਂਸਲ ਨੇ ਤਾਰਾਗੜ੍ਹ ਮੋੜ ਦਾ ਨਾਂ ਗੋਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਕਿਉਂ ਰੱਖਿਆ ਗਿਆ? ਜਦੋਂ ਕਿ ਦੁਕਾਨਦਾਰਾਂ ਅਨੁਸਾਰ ਉਸ ਚੌਂਕ ਦਾ ਨਾਂ ਪਹਿਲਾ ਹੀ ਵਿਸ਼ਵਕਰਮਾ ਚੌਂਕ ਦੇ ਨਾਂ ਤੇ ਪ੍ਰਸਿੱਧ ਸੀ। 
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਪਰ ਹੋਰ ਰਾਜਨੀਤੀਕ ਪਾਰਟੀਆ ਇਲਾਕੇ ਦੇ ਲੋਕਾਂ 'ਚ ਵੰਡੀਆਂ ਪਾਉਣ ਦੀ ਰਾਜਨੀਤੀ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣ ਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਰ ਇਲਾਕੇ ਅੰਦਰ ਪੰਜਾਬ ਅੰਦਰ ਵਿਕਾਸ ਦੇ ਨਵੇਂ ਨਵੇਂ ਪ੍ਰੋਜੈਕਟ ਅਤੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਇੱਕ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣ ਸਕੇ ਇਸੇ ਤਹਿਤ ਹੀ ਦੀਨਨਗਰ ਅੰਦਰ ਵੀ ਵੱਖ-ਵੱਖ ਚੌਂਕਾਂ 'ਚ ਚੌਂਕਾਂ ਦੇ ਨਾਮ ਰੱਖ ਕੇ ਦੀਨਾਨਗਰ ਨੂੰ ਹੋਰ ਉਨਤੀ ਪੱਧਰ ਉੱਚਾ ਕਰਨ ਦਾ ਕਦਮ ਚੁੱਕਿਆ ਜਾ ਰਿਹਾ ਹੈ।


author

DILSHER

Content Editor

Related News