ਦੀਨਾਨਗਰ ਦੇ ਮਗਰਾਲਾ ਰੋਡ ਤੋਂ ਨੌਜਵਾਨ ਦੀ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

Tuesday, Apr 08, 2025 - 06:54 PM (IST)

ਦੀਨਾਨਗਰ ਦੇ ਮਗਰਾਲਾ ਰੋਡ ਤੋਂ ਨੌਜਵਾਨ ਦੀ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਸ਼ਹਿਰ ਦੇ ਮਗਰਾਲਾ ਰੋਡ ਤੋਂ ਇਕ ਨੌਜਵਾਨ ਦੀ ਲਾਸ਼ ਮਿਲਣ ਕਰਨ ਇਲਾਕੇ ਅੰਦਰ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਅਚਾਨਕ ਜਦ ਆਲੇ ਦੁਆਲੇ ਦੇ ਲੋਕਾਂ ਨੇ ਇੱਕ ਨੌਜਵਾਨ ਦੀ ਲਾਸ਼ ਵੇਖੀ ਤਾਂ ਤੁਰੰਤ ਦੀਨਾਨਗਰ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। 

ਉਧਰ ਇਸ ਸਬੰਧੀ ਥਾਣਾ ਦੀਨਾਨਗਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜਦ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਨੌਜਵਾਨ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਮਗਰਾਲਾ ਰੋਡ 'ਤੇ ਲਾਸ਼ ਪਈ ਹੋਈ ਹੈ ਜਦ ਪੁਲਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤਾਂ ਇਸ ਨੌਜਵਾਨ ਦੀ ਪਹਿਚਾਣ ਵਿਕਾਸ ਖੋਖਰ(40) ਪੁੱਤਰ ਸੁਰਜੀਤ ਲਾਲ ਖੋਖਰ ਵਾਸੀ ਪਰਮਾਨੰਦ ਥਾਣਾ ਤਾਰਾਗੜ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟਮਾਰਮਟ ਦੀ ਰਿਪੋਰਟ ਆਉਣ ਤੋ ਬਾਅਦ ਹੀ ਮੌਤ ਦੇ ਕਾਰਨ ਬਾਰੇ ਪਤਾ ਲੱਗ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News