ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 22 ਸਾਲਾ ਨੌਜਵਾਨ ਪੁੱਤ ਦੀ ਕਮਰੇ ’ਚੋਂ ਮਿਲੀ ਲਾਸ਼

Tuesday, Dec 05, 2023 - 05:00 PM (IST)

ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 22 ਸਾਲਾ ਨੌਜਵਾਨ ਪੁੱਤ ਦੀ ਕਮਰੇ ’ਚੋਂ ਮਿਲੀ ਲਾਸ਼

ਬਰੇਟਾ (ਬਾਂਸਲ) : ਇੱਥੋਂ ਨੇੜਲੇ ਪਿੰਡ ਜੁਗਲਾਨ ਵਿਖੇ ਆਪਣੇ ਘਰ ’ਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਗੱਗੂ (22 ਸਾਲਾ) ਜੋ ਬਾਰ੍ਹਵੀਂ ਦੀ ਪੜ੍ਹਾਈ ਉਪਰੰਤ ਬੇਰੁਜ਼ਗਾਰ ਸੀ। ਜਿਸ ਦੀ ਅੱਜ ਸਵੇਰ ਤੜਕੇ ਉਸਦੇ ਘਰ ’ਚ ਹੀ ਮੌਤ ਹੋ ਗਈ। ਘਟਨਾ ਦਾ ਪਤਾ ਉਦੋਂ ਲੱਗਾ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਉਸਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 

ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। ਨੌਜਵਾਨ ਪੁੱਤ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹੈ। ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਣਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। 


author

Gurminder Singh

Content Editor

Related News