ਇਨਸਾਫ ਦੇ ਇੰਤਜ਼ਾਰ ''ਚ ਵਿਆਹੁਤਾ, ਸ਼ਿਕਾਇਤ ਦੇ ਬਾਵਜੂਦ ਵੀ ਪੁਲਸ ਨੇ ਨਹੀਂ ਕੀਤੀ ਕਾਰਵਾਈ

Wednesday, Jun 14, 2017 - 03:56 PM (IST)

ਇਨਸਾਫ ਦੇ ਇੰਤਜ਼ਾਰ ''ਚ ਵਿਆਹੁਤਾ, ਸ਼ਿਕਾਇਤ ਦੇ ਬਾਵਜੂਦ ਵੀ ਪੁਲਸ ਨੇ ਨਹੀਂ ਕੀਤੀ ਕਾਰਵਾਈ

ਪਠਾਨਕੋਟ - ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ 'ਚ ਜ਼ਖਮੀ ਹੋਣ ਵਾਲੀ ਰੂਪਾ (30) ਨਿਵਾਸੀ ਪਿੰਡ ਕੋਠੇ ਮਨਵਾਲ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। 15 ਦਿਨਾਂ ਤੋਂ ਸਿਵਲ ਹਸਪਤਾਲ 'ਚ ਦਾਖਲ ਰੂਪਾ ਨੇ ਆਪਣੇ ਸਹੁਰਾ ਪਰਿਵਾਰ 'ਤੇ ਦੋਸ਼ ਲਗਾਇਆ ਹੈ ਕਿ ਉਸ ਵੱਲੋਂ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਦੀ ਸ਼ਿਕਾਇਤ ਉਸ ਨੇ ਸਥਾਨਕ ਪੁਲਸ ਨੂੰ ਕੀਤੀ ਸੀ। ਉਸ ਸਮੇਂ ਪੁਲਸ ਨੇ ਹਸਪਤਾਲ ਆ ਕੇ ਉਸ ਦਾ ਬਿਆਨ ਲਿਆ ਸੀ ਪਰ ਹੁਣ ਤੱਕ ਪੁਲਸ ਵੱਲੋਂ ਉਸ ਦੇ ਸਹੁਰੇ ਪਰਿਵਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਿਵਲ ਹਸਪਤਾਲ 'ਚ ਆਪਣੀ ਬੇਟੀ ਦਾ ਇਲਾਜ ਕਰਵਾ ਰਹੀ ਬਜ਼ੁਰਗ ਤਾਰੋ ਦੇਵੀ ਨਿਵਾਸੀ ਪਿੰਡ ਗੁਸਾਈਪੁਰ ਨੇ ਦੱਸਿਆ ਕਿ ਮੇਰੀ ਬੇਟੀ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਸੁਹਰਾ ਪਰਿਵਾਰ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਰੂਪਾ ਨੇ ਦੋਸ਼ ਲਗਾਇਆ ਕਿ ਇਸ ਵਾਰ ਉਸ ਦੀ ਕੁੱਟਮਾਰ ਉਸ ਦੇ ਪਤੀ, ਸੱਸ, ਸਹੁਰੇ ਅਤੇ ਜਠਾਣੀ ਨੇ ਮਿਲ ਕੇ ਕੀਤੀ। ਉਸ ਦੀ ਮੰਗ ਹੈ ਕਿ ਉਸ ਦੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਜਾਵੇ।


Related News