ਗਲਤ ਤਰੀਕੇ ਨਾਲ ਸੈਕਸ ਕਰ ਕੇ ਪਤੀ ਪਹੁੰਚਾ ਰਿਹਾ ਸੀ ਜੱਚਾ-ਬੱਚਾ ਨੂੰ ਨੁਕਸਾਨ

Thursday, Aug 30, 2018 - 06:42 AM (IST)

ਲੁਧਿਆਣਾ, (ਮਹੇਸ਼)- 2 ਮਹੀਨੇ ਦੀ ਗਰਭਵਤੀ ਨਾਲ ਉਸ ਦੀ ਇੱਛਾ ਵਿਰੁੱਧ ਗਲਤ ਤਰੀਕੇ ਨਾਲ ਸੈਕਸ ਕਰਨ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੇ ਕੁੱਟ-ਮਾਰ ਕਰਨ ਦੇ ਦੋਸ਼ ’ਚ ਸ਼ਿਮਲਾਪੁਰੀ ਪੁਲਸ ਨੇ ਪੀਡ਼ਤਾ ਦੇ ਪਤੀ ਮਨਪ੍ਰੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿਚ ਪੀਡ਼ਤਾ ਦੀ ਸੱਸ ਸ਼ਰਨਜੀਤ ਕੌਰ ਨੂੰ ਵੀ ਸਹਿਯੋਗੀ ਬਣਾਇਆ ਗਿਆ ਹੈ, ਜਿਨ੍ਹਾਂ ਦੀ ਅਜੇ ਤਕ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।  ®ਪੀਡ਼ਤਾ ਦਾ 2 ਦਿਨ ਪਹਿਲਾਂ ਸਿਵਲ ਹਸਪਤਾਲ ’ਚ ਗਰਭਪਾਤ ਹੋਇਆ ਹੈ, ਉਸ ਦਾ ਦੋਸ਼ ਹੈ ਕਿ ਗਰਭ ਅਵਸਥਾ ਵਿਚ ਉਸ ਦਾ ਪਤੀ ਵਿਸ਼ੇਸ਼ ਤਰ੍ਹਾਂ ਦਾ ਤੇਲ ਲਗਾ ਕੇ ਤੇ ਨਸ਼ਾ ਕਰ ਕੇ ਸੈਕਸ ਕਰਦਾ ਸੀ, ਜਿਸ ਨਾਲ ਉਸ ਨੂੰ ਉਸ ਦੇ ਬੱਚੇ ਨੂੰ ਇਨਫੈਕਸ਼ਨ ਹੋ ਗਿਆ ਅਤੇ ਹਸਪਤਾਲ ਵਿਚ ਉਸ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦਾ ਗਰਭਪਾਤ ਕਰਨਾ ਪਿਆ।
 ®ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਪੀਡ਼ਤਾ ਦਾ ਕਹਿਣਾ ਹੈ ਕਿ  ਜਦੋਂ ਉਸ ਨੇ ਆਪਣੇ ਪਤੀ ਦੀ ਇਹ ਕਰਤੂਤ ਆਪਣੀ ਸੱਸ ਸ਼ਰਨਜੀਤ ਕੌਰ ਨੂੰ ਦੱਸੀ ਤਾਂ ਉਸ ਨੇ ਆਪਣੇ ਬੇਟੇ ਨੂੰ ਸਮਝਾਉਣ ਦੀ ਬਜਾਏ ਉਲਟਾ ਉਸ ਨੂੰ ਘਰੋਂ ਬਾਹਰ ਕਰਨ ਦੀ ਧਮਕੀ ਦੇ ਦਿੱਤੀ।
 ®ਉਸ ਦਾ ਦੋਸ਼ ਹੈ ਕਿ 24-25 ਅਪ੍ਰੈਲ ਦੀ ਰਾਤ ਨੂੰ ਉਸ ਦੇ ਪਤੀ ਨੇ ਉਸ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸ ਨੇ ਪਤੀ ਨੂੰ ਦੱਸਿਆ ਕਿ ਉਹ 2 ਮਹੀਨਿਆਂ ਦੀ ਗਰਭਵਤੀ ਹੈ, ਉਸ ਨੂੰ ਪ੍ਰੇਸ਼ਾਨ ਨਾ ਕਰੇ ਪਰ ਉਹ ਹਰਕਤਾਂ ਤੋਂ ਬਾਜ ਨਹੀਂ ਆਇਆ। ਮਜਬੂਰ ਹੋ ਕੇ ਉਸ ਦੇ ਆਪਣੀ ਮਾਤਾ ਨੂੰ ਮੈਸੇਜ ਕਰਨਾ ਪਿਆ। ਥੋਡ਼੍ਹੀ ਦੇਰ ਬਾਅਦ ਉਸ ਦੇ ਪਿਤਾ ਦਾ ਫੋਨ ਆ ਗਿਆ। ਉਸ ਸਮੇਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਆ ਕੇ  ਲੈ ਜਾਣ।
 ®ਜਦੋਂ ਉਸ ਦਾ ਮਾਤਾ-ਪਿਤਾ ਤੇ ਭਰਾ ਉਸ ਨੂੰ ਲੈਣ ਲਈ ਆਏ ਤਾਂ ਦੋਵਾਂ ਦੋਸ਼ੀਆਂ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ, ਜਿਸ ’ਤੇ ਉਸ ਦੇ ਮਾਤਾ-ਪਿਤਾ ਪੇਕੇ ਘਰ ਲੈ ਗਏ। 27 ਅਪ੍ਰੈਲ ਨੂੰ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਗਰਭਪਾਤ ਕਰ ਦਿੱਤਾ।


Related News