ਮਾਮਲਾ ਧੋਖੇ ਨਾਲ ਲੋਕਾਂ ਦੀਆਂ ਜ਼ਮੀਨਾਂ ਹੜਪਣ ਦਾ, ਸੀ. ਬੀ ਆਈ ਤੋਂ ਜਾਂਚ ਦੀ ਮੰਗ

Thursday, Aug 10, 2017 - 05:17 PM (IST)

ਮਾਮਲਾ ਧੋਖੇ ਨਾਲ ਲੋਕਾਂ ਦੀਆਂ ਜ਼ਮੀਨਾਂ ਹੜਪਣ ਦਾ, ਸੀ. ਬੀ ਆਈ ਤੋਂ ਜਾਂਚ ਦੀ ਮੰਗ

ਝਬਾਲ, (ਹਰਬੰਸ ਲਾਲੂਘੁੰਮਣ) - ਲੋਕਾਂ ਦੀਆਂ ਜ਼ਮੀਨਾਂ ਦੀਆਂ ਜਾਅਲੀ ਦਸਤਾਵੇਜਾਂ ਰਾਂਹੀ ਧੋਖੇ ਨਾਲ ਰਜਿਸਟਰੀਆਂ ਕਰਵਾਉਣ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪਿੰਡ ਦੋਦਾ ਵਾਸੀ ਸਲਵੰਤ ਸਿੰਘ ਗੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ 'ਚ ਦੋ ਦਰਜਨ ਦੇ ਕਰੀਬ ਹੋਰ ਪੀੜਤ ਲੋਕਾਂ ਨੇ ਵੀ ਗੋਲੇ ਦੇ ਖਿਲਾਫ ਬੀੜਾ ਚੁੱਕ ਲਿਆ ਹੈ। ਕਿਸਾਨ ਜਥੇਬੰਦੀ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ, ਕੈਪਟਨ ਸਿੰਘ ਬਘਿਆੜੀ, ਅਵਤਾਰ ਸਿੰਘ ਚਾਹਲ ਅਤੇ ਭਗਵੰਤ ਸਿੰਘ ਗੰਡੀਵਿੰਡ ਦੀ ਅਗਵਾਈ 'ਚ ਹਰਦੀਪ ਸਿੰਘ ਪੱਪੂ ਦੋਦੇ, ਸੁਵਿੰਦਰ ਸਿੰਘ ਦੋਦੇ, ਸੁਖਵੰਤ ਕੌਰ ਦੋਦੇ, ਮਲਕੀਤ ਸਿੰਘ ਛਾਪਾ, ਮੁਖਤਾਰ ਸਿੰਘ ਸਾਬਕਾ ਸਰਪੰਚ ਦੋਦੇ, ਜਵਾਹਰ ਲਾਲ ਦੋਦੇ, ਸੁੱਚਾ ਸਿੰਘ ਦੋਦੇ, ਦਿਲਬਾਗ ਸਿੰਘ ਛਾਪਾ, ਗੁਰਿੰਦਰ ਸਿੰਘ ਭੋਲਾ, ਸੁਖਦੇਵ ਸਿੰਘ ਛਾਪਾ, ਜਸਬੀਰ ਸਿੰਘ ਆਦਿ ਸਮੇਤ ਹੋਰਨਾਂ ਲੋਕਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ਵੀ ਜਾਅਲੀ ਦਸਤਾਵੇਜਾਂ ਰਾਹੀ ਹੜੱਪ ਦੇ ਖੁਲਾਸੇ ਕਰਦਿਆਂ ਗੋਲਾ ਨੂੰ ਥਾਣਾ ਝਬਾਲ ਦੀ ਪੁਲਸ ਵੱਲੋਂ ਗ੍ਰਿਫਤਾਰ ਕਰਨ 'ਤੇ ਥਾਣਾ ਮੁੱਖੀ ਹਰਚੰਦ ਸਿੰਘ ਸੰਧੂ ਦੇ ਦਲੇਰਨਾਮਾ ਕਦਮ ਦੀ ਸ਼ਲਾਘਾ ਕੀਤੀ ਹੈ। ਉਕਤ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਲਵੰਤ ਸਿੰਘ ਗੋਲਾ ਨਾਲ ਜਿਥੇ ਸਬ. ਤਹਿਸੀਲ ਝਬਾਲ 'ਚ ਤਾਇਨਾਤ ਜਾਂ ਤਤਕਲੀਨ ਅਧਿਕਾਰੀ ਅਤੇ ਮੁਲਾਜ਼ਮ ਮਿਲੇ ਹੋਏ ਹਨ ਉਥੇ ਹੀ ਇਕ ਵਿਸ਼ੇਸ਼ ਸਿਆਸੀ ਪਾਰਟੀ ਦੇ ਕਈ ਵੱਡੇ ਨਾਮਵਰ ਆਗੂਆਂ ਦੀ ਵੀ ਗੋਲਾ ਨੂੰ ਸਰਪ੍ਰਸਤੀ ਹਾਸਲ ਸੀ। ਉਕਤ ਲੋਕਾਂ ਨੇ ਬੀਤੇ ਸਮੇਂ ਸਬ. ਤਹਿਸੀਲ ਝਬਾਲ ਨੂੰ ਇਕ ਹਫਤੇ 'ਚ ਦੋ ਵਾਰ ਲੱਗੀ ਅੱਗ ਦੇ ਮਾਮਲੇ 'ਚ ਵੀ ਗੋਲਾ ਅਤੇ ਉਸਦੇ ਸਰਗਨੇ ਦਾ ਹੱਥ ਹੋਣ ਦੇ ਸ਼ੰਕੇ ਜਿਤਾਉਦਿਆਂ ਕਿਹਾ ਕਿ ਗੋਲਾ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਕਰਵਾਈਆਂ ਰਜਿਸਟਰੀਆਂ ਦੀ ਜੇਕਰ ਸੀ. ਬੀ. ਆਈ. ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਵੱਡੇ ਖੁਲਾਸੇ ਸਾਹਮਣੇ ਆਉਣ ਤੋਂ ਇਲਾਵਾ ਕਈ ਵੱਡੇ ਚਿਹਰੇ ਵੀ ਬੇਨਿਕਾਬ ਹੋ ਸਕਦੇ ਹਨ। ਉਕਤ ਲੋਕਾਂ ਨੇ ਇਹ ਦੋਸ਼ ਲਗਾਏ ਕਿ ਸਲਵੰਤ ਸਿੰਘ ਗੋਲਾ ਜੱਦੀ ਪੁਸ਼ਤੀ ਕੇਵਲ ਚਾਰ ਏਕੜ ਜ਼ਮੀਨ ਦਾ ਮਾਲਕ ਸੀ ਅੱਜ 24 ਏਕੜ ਜ਼ਮੀਨ ਦਾ ਮਾਲਕ ਕਿਵੇਂ ਬਣ ਗਿਆ ਇਸ ਦੀ ਵੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਹਾਜ਼ਰ ਕਿਸਾਨ ਜਥੇਬੰਦੀ ਦੇ ਆਗੂਆਂ 'ਚ ਭਗਵੰਤ ਸਿੰਘ ਗੰਡੀਵਿੰਡ, ਅਵਤਾਰ ਸਿੰਘ ਚਾਹਲ, ਕੈਪਟਨ ਸਿੰਘ ਬਘਿਆੜੀ, ਹਰਦੀਪ ਸਿੰਘ ਪੱਪੂ, ਭੋਲਾ ਸਿੰਘ ਦੋਦੇ, ਨਰਿੰਜਣ ਸਿੰਘ ਚਾਹਲ, ਪ੍ਰਗਟ ਸਿੰਘ ਨੌਸ਼ਹਿਰਾ ਢਾਲਾ, ਗੁਰਦੇਵ ਸਿੰਘ ਕੂਕਾ ਝਬਾਲ ਸਵਿੰਦਰ ਸਿੰਘ ਬਰਾੜੀਆ ਅਤੇ ਬਲਜੀਤ ਸਿੰਘ ਸਰਏ ਅਮਾਨਤ ਖਾਂ ਆਦਿ ਹਾਜ਼ਰ ਹਾਜ਼ਰ ਸਨ।


Related News