ਅਗਵਾ ਦੇ ਮਾਮਲੇ ਦਾ ਪਰਦਾਫ਼ਾਸ਼, ਖ਼ੁਦ ਘਰੇ ਮੁੜੇ ਨਾਬਾਲਗ ਨੇ ਦੱਸੀ ਸੱਚਾਈ ਤਾਂ ਜਾਣ ਮਾਪੇ ਵੀ ਹੋਏ ਹੈਰਾਨ
Tuesday, Feb 01, 2022 - 05:15 PM (IST)
ਜਲੰਧਰ (ਵਰੁਣ)– ਗੁਰੂ ਨਾਨਕ ਨਗਰ ਵਿਚੋਂ ਸ਼ੱਕੀ ਹਾਲਾਤ ’ਚ ਅਗਵਾ ਹੋਇਆ ਨੌਜਵਾਨ ਸੋਮਵਾਰ ਸਵੇਰੇ ਖ਼ੁਦ ਹੀ ਘਰ ਵਾਪਸ ਆ ਗਿਆ। ਇਹ ਮਾਮਲਾ ਅਗਵਾ ਦਾ ਨਹੀਂ ਨਿਕਲਿਆ। ਇਸ ਫਰਜ਼ੀ ਅਗਵਾ ਮਾਮਲੇ ਦਾ ਮਾਸਟਰਮਾਈਂਡ ਨਾਬਾਲਗ ਹੀ ਨਿਕਲਿਆ ਹੈ। ਨਾਬਾਲਗ ਹੋਣ ਕਾਰਨ ਪੁਲਸ ਨੇ ਚਿਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ। ਉਕਤ ਨਾਬਾਲਗ ਨੇ ਆਪਣੇ ਦੋਸਤ ਨੂੰ ਲੋਨ ਦਿਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ 1000 ਰੁਪਏ ਲਏ ਸਨ। ਉਸ ਤੋਂ ਬਾਅਦ ਨਾ ਤਾਂ ਲੋਨ ਹੋਇਆ ਅਤੇ ਨਾ ਹੀ ਨਾਬਾਲਗ ਆਪਣੇ ਦੋਸਤ ਨੂੰ ਪੈਸੇ ਵਾਪਸ ਮੋੜ ਸਕਿਆ। ਅਜਿਹੇ ਵਿਚ ਨਾਬਾਲਗ ਨੇ ਖ਼ੁਦ ਹੀ ਇਕ ਖੇਡ ਖੇਡੀ। ਉਹ ਖ਼ੁਦ ਆਪਣੇ ਦੋਸਤ ਕੋਲ ਗਿਆ ਅਤੇ ਉਸ ਕੋਲੋਂ ਆਪਣੇ ਘਰ ਫੋਨ ਕਰਵਾ ਕੇ ਇਕ ਹਜ਼ਾਰ ਰੁਪਏ ਦੀ ਮੰਗ ਕੀਤੀ।
ਫੋਨ ਕਰਨ ਵਾਲੇ ਨੌਜਵਾਨ ਨੇ ਇਹ ਕਿਹਾ ਕਿ ਉਸ ਨੇ ਉਨ੍ਹਾਂ ਦੇ ਬੇਟੇ ਕੋਲੋਂ ਇਕ ਹਜ਼ਾਰ ਰੁਪਏ ਲੈਣੇ ਹਨ, ਜਿਸ ਤੋਂ ਬਾਅਦ ਇਹ ਮਾਮਲਾ ਪੁਲਸ ਤੱਕ ਪਹੁੰਚ ਗਿਆ। ਇਕ ਹਜ਼ਾਰ ਰੁਪਏ ਦੀ ਕਥਿਤ ਡਿਮਾਂਡ ਪੁਲਸ ਦੀ ਸਮਝ ਤੋਂ ਵੀ ਬਾਹਰ ਸੀ। ਦੇਰ ਰਾਤ ਤੱਕ ਥਾਣਾ ਨੰਬਰ 1 ਦੇ ਇੰਚਾਰਜ ਗੁਰਮੀਤ ਸਿੰਘ ਅਤੇ ਉਨ੍ਹਾਂ ਦੀਆਂ ਟੀਮਾਂ ਜਾਂਚ ਕਰਦੀਆਂ ਰਹੀਆਂ, ਜਦਕਿ ਜਿਸ ਨੰਬਰ ਤੋਂ ਫੋਨ ਆਇਆ ਸੀ, ਉਸ ਦੀ ਲੋਕੇਸ਼ਨ ਤੱਕ ਪੁਲਸ ਨੇ ਕਢਵਾ ਲਈ ਸੀ ਪਰ ਸੋਮਵਾਰ ਸਵੇਰੇ ਪਤਾ ਲੱਗਾ ਕਿ ਜਿਸ ਨਾਬਾਲਗ ਦੀ ਪੁਲਸ ਭਾਲ ਕਰ ਰਹੀ ਸੀ, ਉਹ ਫੋਨ ਕਰਵਾਉਣ ਤੋਂ ਬਾਅਦ ਆਪਣੇ ਚਾਚੀ ਦੇ ਘਰ ਜਾ ਕੇ ਸੌਂ ਗਿਆ ਸੀ।
ਇਹ ਵੀ ਪੜ੍ਹੋ: ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼, ਜਲੰਧਰ 'ਚ ਵੰਡੇ 'ਸਾਡਾ ਚੰਨੀ' ਲੋਗੋ ਵਾਲੇ ਟਰੈਕ ਸੂਟ, ਦੋ ਟਰੱਕ ਜ਼ਬਤ
ਹੈਰਾਨੀ ਦੀ ਗੱਲ ਹੈ ਕਿ ਪੀੜਤ ਧਿਰ ਨੇ ਆਪਣੇ ਰਿਸ਼ਤੇਦਾਰਾਂ ਬਾਰੇ ਵੀ ਪੁਲਸ ਨੂੰ ਨਹੀਂ ਦੱਸਿਆ ਸੀ। ਸਵੇਰੇ ਜਦੋਂ ਨਾਬਾਲਗ ਦੇ ਘਰ ਵਾਪਸ ਆਉਣ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਤੁਰੰਤ ਨਾਬਾਲਗ ਦੇ ਘਰ ਪਹੁੰਚ ਕੇ ਪੁੱਛਗਿੱਛ ਕੀਤੀ। ਆਲੇ-ਦੁਆਲਿਓਂ ਵੀ ਪਤਾ ਲੱਗਾ ਕਿ ਉਕਤ ਨਾਬਾਲਗ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ। ਨਾਬਾਲਗ ਦੇ ਲਾਪਤਾ ਹੋਣ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਅਗਵਾ ਦਾ ਕੇਸ ਵੀ ਦਰਜ ਕਰ ਲਿਆ ਸੀ। ਪੁਲਸ ਇਸ ਕੇਸ ਨੂੰ ਹੁਣ ਰੱਦ ਕਰੇਗੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਗੁਰੂ ਨਾਨਕ ਨਗਰ ਤੋਂ ਇਕ ਨਾਬਾਲਗ ਦੇ ਅਗਵਾ ਦੀ ਸੂਚਨਾ ਨੇ ਤੜਥੱਲੀ ਮਚਾ ਦਿੱਤੀ ਸੀ। ਨਾਬਾਲਗ ਦੇ ਘਰ ਇਕ ਫੋਨ ਵੀ ਆਇਆ, ਜਦਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਕੋਲੋਂ 1000 ਰੁਪਏ ਦੀ ਮੰਗ ਕੀਤੀ ਸੀ। ਪੁਲਸ ਸ਼ੁਰੂ ਤੋਂ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਪਰ ਨਾਬਾਲਗ ਦਾ ਮਾਮਲਾ ਹੋਣ ਕਾਰਨ ਪੁਲਸ ਨੇ ਕੇਸ ਦਰਜ ਕਰਕੇ ਪੈਸਿਆਂ ਲਈ ਆਏ ਫੋਨ ਨੰਬਰ ਦੀ ਲੋਕੇਸ਼ਨ ਵੀ ਕਢਵਾ ਲਈ ਸੀ, ਜਿਹੜੀ ਰਤਨ ਨਗਰ ਦੀ ਆਈ ਸੀ। ਉਪਰੰਤ ਉਕਤ ਫੋਨ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ