ਪੰਜਾਬ ਤੇ ਹੋਰ ਰਾਜਾਂ ਦੇ 22 ਅਪਰਾਧੀਆਂ ਦੇ ਕਰਨਾਲ ''ਚ ਬਣਾ ਦਿੱਤੇ ਗਏ ਜਾਅਲੀ ਪਾਸਪੋਰਟ

Friday, Feb 04, 2022 - 06:19 PM (IST)

ਪੰਜਾਬ ਤੇ ਹੋਰ ਰਾਜਾਂ ਦੇ 22 ਅਪਰਾਧੀਆਂ ਦੇ ਕਰਨਾਲ ''ਚ ਬਣਾ ਦਿੱਤੇ ਗਏ ਜਾਅਲੀ ਪਾਸਪੋਰਟ

ਚੰਡੀਗੜ੍ਹ : ਪੰਜਾਬ ਤੇ ਹੋਰ ਰਾਜਾਂ ਦੇ 22 ਅਪਰਾਧੀਆਂ ਦੇ ਕਰਨਾਲ ਵਿੱਚ ਜਾਅਲੀ ਪਾਸਪੋਰਟ ਬਣਾ ਦਿੱਤੇ ਗਏ। ਇਨ੍ਹਾਂ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਫੜੇ ਗਏ ਪੰਜਾਬ ਦੇ ਰਹਿਣ ਵਾਲੇ ਪਵਨਦੀਪ ਉਰਫ ਤੀਤਾ ਤੇ ਹਰਜੀਤ ਉਰਫ ਜੀਤਾ ਵੀ ਸ਼ਾਮਲ ਹਨ। ਹਰੇਕ ਅਪਰਾਧੀ ਵਿਰੁੱਧ 8 ਤੋਂ 10 ਐੱਫ. ਆਈ. ਆਰ. ਦਰਜ ਹਨ। ਇਹ ਸਾਰੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਐੱਨ. ਆਈ. ਏ. ਤੇ ਆਈ. ਬੀ. ਦੀ ਇਨਪੁਟ ਤੋਂ ਬਾਅਦ ਸਰਗਰਮ ਹੋਈ ਹਰਿਆਣਾ ਪੁਲਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਕਰਨਾਲ ਪੁਲਸ ਨੇ 8 ਵੱਖ-ਵੱਖ ਐੱਫ. ਆਈ. ਆਰ. ਦਰਜ ਕਰਕੇ ਪਾਸਪੋਰਟ ਬਣਾਉਣ ਵਾਲੇ ਗਿਰੋਹ ਦੇ ਏਜੰਟਾਂ, 2 ਪੁਲਸ ਮੁਲਾਜ਼ਮਾਂ, ਦਿੱਲੀ ਪਾਸਪੋਰਟ ਦਫ਼ਤਰ ਦੇ ਇਕ ਅਧਿਕਾਰੀ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਪਾਸਪੋਰਟ ਬਣ ਚੁੱਕੇ ਹਨ, ਉਹ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਹਰਿਆਣਾ ਪੁਲਸ ਪੰਜਾਬ, ਦਿੱਲੀ ਅਤੇ ਯੂ. ਪੀ. ਸਮੇਤ ਹੋਰ ਰਾਜਾਂ ਦੀ ਪੁਲਸ ਨਾਲ ਸੰਪਰਕ ਵਿੱਚ ਹੈ।

ਇਹ ਵੀ ਪੜ੍ਹੋ : ਤੇਜ਼ ਤਰਾਰ ਕੁੜੀਆਂ ਨੇ ਉਂਗਲਾਂ ’ਤੇ ਨਚਾ ਕੇ ਠੱਗੇ ਕਈ ਵਿਦੇਸ਼ ਜਾਣ ਦੇ ‘ਦੀਵਾਨੇ’

ਜਿਨ੍ਹਾਂ ਅਪਰਾਧੀਆਂ ਦੇ ਪਾਸਪੋਰਟ ਬਣਾਏ ਗਏ ਹਨ, ਉਨ੍ਹਾਂ ਦੀਆਂ ਤਸਵੀਰਾਂ ਅਸਲੀ ਹਨ ਪਰ ਉਨ੍ਹਾਂ ਦੇ ਨਾਂ ਬਦਲ ਕੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਹਨ। ਕਰਨਾਲ 'ਚ ਵੱਖ-ਵੱਖ ਥਾਵਾਂ 'ਤੇ ਗਲਤ ਪਤੇ ਦਿੱਤੇ ਗਏ। 10 ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਥਾਣੇਦਾਰ ਨੇ ਬਿਨਾਂ ਜਾਂਚ ਕੀਤੇ ਪਾਸਪੋਰਟ ਦੀ ਸਹੀ ਵੈਰੀਫਿਕੇਸ਼ਨ ਰਿਪੋਰਟ ਦੇ ਦਿੱਤੀ। ਇਸ ਤੋਂ ਬਾਅਦ ਦਿੱਲੀ ਦਫਤਰ ਤੋਂ ਪਾਸਪੋਰਟ ਜਾਰੀ ਕਰਵਾ ਲਏ ਗਏ। ਇਹ ਸਾਰੇ ਪਾਸਪੋਰਟ ਨਵੰਬਰ ਤੋਂ ਦਸੰਬਰ 2021 'ਚ ਹੀ ਬਣਾਏ ਗਏ ਹਨ। ਪੁਲਸ ਦੀ ਮੁੱਢਲੀ ਜਾਂਚ ਵਿੱਚ ਫੜੇ ਗਏ ਬਦਮਾਸ਼ਾਂ ਦੀ ਪਛਾਣ ਪੰਜਾਬ 'ਚ ਅੱਤਵਾਦ ਦੇ ਮਾਮਲਿਆਂ 'ਚ ਗ੍ਰਿਫਤਾਰ ਪਵਨਦੀਪ ਉਰਫ ਤੀਤਾ ਵਾਸੀ ਗੁਰਦਾਸਪੁਰ, ਮਹਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 3 ਐੱਸ. ਪੀ. ਕਾਲੋਨੀ ਕਰਨਾਲ ਅਤੇ ਹਰਜੀਤ ਸਿੰਘ ਉਰਫ ਜੀਤਾ ਵਾਸੀ ਹੁਸ਼ਿਆਰਪੁਰ, ਤੇਜਿੰਦਰ ਸਿੰਘ ਪੁੱਤਰ ਸੁਰਿੰਦਰ ਸੰਧੂ ਕਾਲੋਨੀ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣੇ। ਇਨ੍ਹਾਂ ਤੋਂ ਇਲਾਵਾ ਗੁਰਵੀਰ, ਬਲਰਾਜ, ਜੋਬਨਜੀਤ, ਗੁਰਪ੍ਰੀਤ, ਰਣਜੀਤ, ਪੁਨੀਤ, ਅਮਨ ਕੁਮਾਰ, ਜੋਰਾ ਸਿੰਘ, ਸਮਿਤ, ਰੋਹਨ ਸ਼ਰਮਾ, ਗੁਰਮਨਦੀਪ, ਮਨਜਿੰਦਰ ਸਿੰਘ, ਸੰਦੀਪ ਸਿੰਘ, ਬ੍ਰਾਸ ਸਿੰਘ, ਲਿਆਕਤ ਹੁਸੈਨ ਸ਼ੇਖ ਤੇ ਨਸੀਰ ਅਬਦੁਲ ਵਹੀਬ ਖ਼ਿਲਾਫ਼ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਜਾ ਰਹੇ ਹੋ ਜਲੰਧਰ ਦੇ ਪਾਸਪੋਰਟ ਦਫ਼ਤਰ ਤਾਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮਾਫੀਆ ਦੇ ਏਜੰਟਾਂ ਨੇ ਬੜੀ ਚਲਾਕੀ ਨਾਲ ਪਾਸਪੋਰਟ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਸਾਰਿਆਂ ਨਾਲ ਮਿਲੀਭੁਗਤ ਕਰਕੇ ਸਬੰਧਤ ਇਲਾਕੇ ਦੇ ਡਾਕੀਏ ਨੂੰ ਆਪਣੇ ਨਾਲ ਰਲਾਇਆ। ਉਨ੍ਹਾਂ ਡਾਕੀਏ ਨੂੰ ਕਿਹਾ, ਜਦੋਂ ਵੀ ਇਸ ਪਤੇ ਨਾਲ ਸਬੰਧਤ ਕੋਈ ਪੱਤਰ ਆਵੇ, ਉਹ ਉਨ੍ਹਾਂ ਨੂੰ ਦੇਵੇ ਕਿਉਂਕਿ ਪਾਸਪੋਰਟ ਬਣਨ ਤੋਂ ਬਾਅਦ ਇਹ ਡਾਕ ਰਾਹੀਂ ਪੱਕੇ ਪਤੇ 'ਤੇ ਪਹੁੰਚਦਾ ਹੈ। ਜੇਕਰ ਡਾਕੀਆ ਸਬੰਧਤ ਪਤੇ 'ਤੇ ਜਾਂਦਾ ਤਾਂ ਅਜਿਹਾ ਕੋਈ ਪਤਾ ਮਿਲਦਾ ਹੀ ਨਹੀਂ ਸੀ। ਪੁਲਸ ਨੇ ਪਿਛਲੇ ਹਫ਼ਤੇ ਜਿਨ੍ਹਾਂ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਕਰਨਾਲ ਸੈਕਟਰ 32-22 ਥਾਣੇ ਦੇ 2 ਪੁਲਸ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਮੁੱਖ ਮੁਨਸ਼ੀ ਹੌਲਦਾਰ ਨਵੀਨ ਅਤੇ ਛੋਟਾ ਮੁਨਸ਼ੀ ਕਾਂਸਟੇਬਲ ਰਾਜੇਸ਼ ਸ਼ਾਮਲ ਹਨ। ਕਰਨਾਲ ਦੇ ਏਜੰਟ ਅਮਿਤ ਖਟਕੜ, ਉਸ ਦੇ ਸਾਥੀ, ਦਿੱਲੀ ਪਾਸਪੋਰਟ ਦਫਤਰ ਦੇ ਅਧਿਕਾਰੀ ਮਨੀਸ਼, ਕੁੰਜਪੁਰਾ ਦੇ ਰਹਿਣ ਵਾਲੇ ਡਾਕੀਏ ਵਿਕਾਸ ਕੰਬੋਜ ਅਤੇ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਇਨ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਅਪਰਾਧੀਆਂ ਦੇ ਪਾਸਪੋਰਟ ਬਣਵਾਏ ਹਨ।

ਇਹ ਵੀ ਪੜ੍ਹੋ : ‘ਦੋਹਰੀ ਨਾਗਰਿਕਤਾ’ ’ਤੇ ਪਾਬੰਦੀ ਸਬੰਧੀ ਸੋਧ ਪ੍ਰਸਤਾਵ ਨਾਲ ਪਾਕਿਸਤਾਨ ਦੇ 20 ਹਜ਼ਾਰ ਅਧਿਕਾਰੀ ਹੋਣਗੇ ਪ੍ਰਭਾਵਿਤ

ਖੁਫੀਆ ਏਜੰਸੀ ਦੀ ਇਨਪੁਟ ਤੋਂ ਬਾਅਦ ਪਾਸਪੋਰਟਾਂ ਦੀ ਜਾਂਚ ਕਰਵਾਈ ਗਈ ਹੈ। ਫਤਿਹਾਬਾਦ ਤੋਂ ਬਾਅਦ ਹੁਣ ਕਰਨਾਲ 'ਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਹਰਿਆਣਾ ਪੁਲਸ ਨੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਪੁਲਸ ਦੇ ਸਾਰੇ ਵਿੰਗ ਬਦਮਾਸ਼ਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ।  -ਅਲੋਕ ਮਿੱਤਲ, ਏ. ਡੀ. ਜੀ. ਪੀ. ਸੀ. ਆਈ. ਡੀ. ਹਰਿਆਣਾ

ਇਹ ਵੀ ਪੜ੍ਹੋ : ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਹਾਈਕਮਾਨ ’ਤੇ ਹੀ ਬੋਲਿਆ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News