ਮਾਮਲਾ ਫਰਜ਼ੀ ਆਈ ਕਾਰਡ ਬਣਾਉਣ ਦਾ : ਅਰਪਣਾ ਦੇ ਖਾਤੇ ''ਚ ਪਾਏ ਗਏ 942 ਰੁਪਏ

Wednesday, May 01, 2019 - 05:24 PM (IST)

ਮਾਮਲਾ ਫਰਜ਼ੀ ਆਈ ਕਾਰਡ ਬਣਾਉਣ ਦਾ : ਅਰਪਣਾ ਦੇ ਖਾਤੇ ''ਚ ਪਾਏ ਗਏ 942 ਰੁਪਏ

ਜਲੰਧਰ (ਗੁਲਸ਼ਨ) : ਰੇਲਵੇ ਦੇ ਫਰਜ਼ੀ ਆਈ ਕਾਰਡ ਅਤੇ ਅਪੁਆਇੰਟਮੈਂਟ ਲੈਟਰ ਦੇ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਠੱਗਣ ਵਾਲੀ ਸ਼ਾਤਿਰ ਅਰਪਣਾ ਦੇ ਐੱਸ. ਬੀ. ਆਈ. ਬੈਂਕ ਖਾਤੇ ਨੂੰ ਪੁਲਸ ਨੇ ਸੀਜ਼ ਕਰ ਦਿੱਤਾ ਸੀ। ਪੀੜਤ ਨੌਜਵਾਨ ਸੁਰਿੰਦਰ ਨੇ ਕਿਹਾ ਸੀ ਕਿ ਉਸ ਨੇ ਅਰਪਣਾ ਨੂੰ ਸਮੇਂ-ਸਮੇਂ 'ਤੇ ਕਈ ਵਾਰ ਰੁਪਏ ਦਿੱਤੇ ਸਨ ਪਰ ਇਕ ਵਾਰ 20 ਹਜ਼ਾਰ ਤੇ ਇਕ ਵਾਰ 8 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ 'ਚ ਵੀ ਪਾਏ ਸਨ। ਮੰਗਲਵਾਰ ਨੂੰ ਉਸ ਦੀ ਬੈਂਕ ਡਿਟੇਲ ਕਢਵਾਈ ਗਈ ਤਾਂ ਉਕਤ ਨੌਜਵਾਨ ਦੇ ਬਿਆਨਾਂ ਮੁਤਾਬਕ ਉਸੇ ਤਰੀਕ 'ਤੇ ਟ੍ਰਾਂਜੈਕਸ਼ਨ ਹੋਈ ਸੀ।

ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਫਿਲਹਾਲ ਅਰਪਣਾ ਦੇ ਬੈਂਕ ਖਾਤੇ 'ਚ ਸਿਰਫ 942 ਰੁਪਏ ਹਨ। ਉਨ੍ਹਾਂ ਕਿਹਾ ਕਿ 3 ਨੌਜਵਾਨਾਂ ਨਾਲ ਕਰੀਬ 5 ਲੱਖ ਰੁਪਏ ਦੀ ਜੋ ਠੱਗੀ ਉਸ ਨੇ ਕੀਤੀ ਹੈ, ਉਸ ਨੇ ਇਹ ਰੁਪਏ ਇਕੱਠੇ ਨਹੀਂ ਬਲਕਿ ਪਿਛਲੇ 5-6 ਮਹੀਨਿਆਂ 'ਚ ਥੋੜ੍ਹੇ-ਥੋੜ੍ਹੇ ਕਰ ਕੇ ਲਏ ਹਨ। ਇਨ੍ਹਾਂ ਰੁਪਿਆਂ ਨੂੰ ਉਹ ਆਪਣੀ ਐਸ਼-ਪ੍ਰਸਤੀ 'ਤੇ ਹੀ ਖਰਚ ਕਰਦੀ ਰਹੀ। ਪੁਲਸ ਨੇ ਫਿਰ ਕਿਹਾ ਕਿ ਇਸ ਕੇਸ 'ਚ ਹੋਰ ਕਿਸੇ ਵੀ ਵਿਅਕਤੀ ਦੀ ਭੂਮਿਕਾ ਨਜ਼ਰ ਨਹੀਂ ਆਈ ਹੈ। ਅਰਪਣਾ ਖੁਦ ਹੀ ਮਾਸਟਰਮਾਈਂਡ ਹੈ ਅਤੇ ਆਪਣੇ ਦਮ 'ਤੇ ਸਾਰਾ ਨੈਟਵਰਕ ਚਲਾ ਰਹੀ ਸੀ। ਉਥੇ ਦੂਜੇ ਪਾਸੇ ਧੋਖਾਦੇਹੀ ਦੇ ਕੇਸ 'ਚ ਨਾਮਜ਼ਦ ਅਰਪਣਾ ਦਾ 2 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਉਸ ਨੂੰ ਦੋਬਾਰਾ ਕੋਰਟ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਨਿਰੇਸ਼ ਦਿੱਤੇ।


author

Anuradha

Content Editor

Related News