ਵੰਡ ਦੇ 76 ਸਾਲ ਬਾਅਦ ਵੀ ਨਹੀਂ ਘਟਿਆ ਵਿਸ਼ਵਾਸ, ਦੋਵਾਂ ਦੇਸ਼ਾਂ ਦੇ ਲੋਕਾਂ ਦਾ ਇਸ ਜਗ੍ਹਾ 'ਤੇ ਝੁਕਦਾ ਹੈ ਸਿਰ

Tuesday, Jun 20, 2023 - 04:37 PM (IST)

ਵੰਡ ਦੇ 76 ਸਾਲ ਬਾਅਦ ਵੀ ਨਹੀਂ ਘਟਿਆ ਵਿਸ਼ਵਾਸ, ਦੋਵਾਂ ਦੇਸ਼ਾਂ ਦੇ ਲੋਕਾਂ ਦਾ ਇਸ ਜਗ੍ਹਾ 'ਤੇ ਝੁਕਦਾ ਹੈ ਸਿਰ

ਫਾਜ਼ਿਲਕਾ - ਦੇਸ਼ ਦੀ ਵੰਡ ਨੇ ਇੱਕ ਸੀਮਾ ਰੇਖਾ ਬਣਾ ਕੇ ਦੇਸ਼ਾਂ ਦੇ ਵਸਨੀਕਾਂ ਨੂੰ ਵੰਡ ਦਿੱਤਾ। ਜੇਕਰ ਫਾਜ਼ਿਲਕਾ ਸੈਕਟਰ ਦੀ ਗੱਲ ਕਰੀਏ ਤਾਂ 76 ਸਾਲ ਬਾਅਦ ਵੀ ਫਾਜ਼ਿਲਕਾ ਸੈਕਟਰ ਦੇ ਪਿੰਡ ਗੁਲਾਬਾ ਭੈਣੀ ਵਿੱਚ ਕੰਡਿਆਲੀ ਤਾਰ ਦੇ ਪਾਰ ਜ਼ੀਰੋ ਲਾਈਨ ’ਤੇ ਬਣੇ ਬਾਬਾ ਮੁਹੰਮਦ ਸ਼ਾਹ ਉਰਫ਼ ਬਾਬਾ ਬੁਰਜੀ ਵਾਲੇ ਪੀਰ ਦੀ ਸਮਾਧ ਪ੍ਰਤੀ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਵਿਸ਼ਵਾਸ ਘੱਟ ਨਹੀਂ ਹੋਇਆ ਹੈ। ਇੱਥੇ ਹਰ ਸਾਲ ਜੂਨ ਮਹੀਨੇ ਮੇਲਾ ਲੱਗਦਾ ਹੈ। ਸੋਮਵਾਰ ਸ਼ਾਮ 4.45 ਵਜੇ ਦੇ ਕਰੀਬ ਦੋਵੇਂ ਧਿਰਾਂ ਦੇ ਲੋਕ ਮੱਥਾ ਟੇਕਣ ਲਈ ਇੱਥੇ ਪਹੁੰਚੇ। ਫਾਜ਼ਿਲਕਾ ਦੇ ਲੋਕਾਂ ਨੇ ਦੁਆਰ 'ਤੇ ਜਾ ਕੇ ਦਰਸ਼ਨ ਕੀਤੇ ਅਤੇ ਪਾਕਿਸਤਾਨ ਦੇ ਲੋਕਾਂ ਨੇ 50 ਮੀਟਰ ਦੂਰ ਤੋਂ ਹੀ ਮੱਥਾ ਟੇਕਿਆ ਕਿਉਂਕਿ ਇਹ ਸਮਾਧ ਭਾਰਤੀ ਖ਼ੇਤਰ ਵਿੱਚ ਹੈ।

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ 'ਬੂਟੀਆਂ' ਦਾ ਕਬਜ਼ਾ, ਕਿਸ਼ਤੀਆਂ ਬੰਦ ਹੋਣ ਕਾਰਨ ਨਿਰਾਸ਼ ਪਰਤ ਰਹੇ ਸੈਲਾਨੀ

ਜਾਣਕਾਰੀ ਮੁਤਾਬਕ ਇਹ ਜਗ੍ਹਾ 'ਤੇ ਪਹਿਲਾਂ ਦੋਵਾਂ ਦੇਸ਼ਾਂ ਦੇ ਪਹਿਲਵਾਨਾਂ ਵਿਚਕਾਰ ਕੁਸ਼ਤੀ ਦੇ ਮੈਚ ਹੁੰਦੇ ਸਨ। ਬਜ਼ੁਰਗਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਇਸ ਅਸਥਾਨ ਦੀ ਕਾਫ਼ੀ ਮਾਨਤਾ ਸੀ। ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਅਨੁਸਾਰ ਸ਼ਰਧਾਲੂਆਂ ਦੀ ਗਿਣਤੀ ਵਧਦੀ-ਘੱਟਦੀ ਰਹਿੰਦੀ ਹੈ। ਪਹਿਲਾਂ ਦੋਵਾਂ ਦੇਸ਼ਾਂ ਦੇ ਪਹਿਲਵਾਨਾਂ ਵਿਚਕਾਰ ਕੁਸ਼ਤੀ ਦੇ ਮੈਚ ਵੀ ਹੁੰਦੇ ਸਨ, ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਪਣੇ-ਆਪਣੇ ਦੇਸ਼ ਦੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਆਉਂਦੇ ਸਨ, ਪਰ ਹੌਲੀ-ਹੌਲੀ ਇਹ ਸਮਾਪਤ ਹੋ ਗਿਆ।

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News