ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਸਣੇ 7 ਜ਼ਿਲ੍ਹਿਆਂ 'ਚ 2 ਦਿਨ ਲੱਗਣਗੇ ਮੇਲੇ
Wednesday, Dec 14, 2022 - 06:12 PM (IST)

ਜਲੰਧਰ- ਪਾਸਪੋਰਟ ਬਿਨੈਕਾਰਾਂ ਦੀ ਵਧਦੀ ਗਿਣਤੀ ਅਤੇ ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਲੰਧਰ ਰੀਜ਼ਨਲ ਦਫ਼ਤਰ 2 ਪਾਸਪੋਰਟ ਮੇਲਿਆਂ ਦਾ ਆਯੋਜਨ ਕਰੇਗਾ। ਮੇਲੇ ਦਾ ਲਾਭ ਬਿਨੈਕਾਰ 17 ਅਤੇ 24 ਦਸੰਬਰ ਨੂੰ ਲੈ ਸਕਦੇ ਹਨ। ਮੇਲੇ ਵਿਚ ਨਵੇਂ ਪਾਸਪੋਰਟ ਵੀ ਬਣਨਗੇ ਅਤੇ ਪੁਰਾਣੇ ਰੀਨਿਊ ਵੀ ਕੀਤੇ ਜਾ ਸਕਦੇ ਹਨ। ਮੇਲੇ ਵਿਚ ਜਲੰਧਰ ਦੇ ਇਲਾਵਾ ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਮੋਗਾ, ਪਠਾਨਕੋਟ ਦੇ ਲੋਕ ਅਰਜੀਆਂ ਦਰਜ ਕਰ ਸਕਦੇ ਹਨ। ਇਥੇ ਦੱਸਣਯੋਗ ਹੈ ਕਿ ਪਾਸਪੋਰਟ ਦਫ਼ਤਰ ਨੂੰ ਬਿਨੈਕਾਰਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਸਪੋਰਟ ਦੀ ਆਮ ਅਤੇ ਤਤਕਾਲ ਅਪੁਆਇੰਟਮੈਂਟ ਇਕ ਜਾਂ ਦੋ ਮਹੀਨਿਆਂ ਦੇ ਬਾਅਦ ਦੀ ਮਿਲ ਰਹੀ ਹੈ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦਫ਼ਤਰ ਨੇ ਪਾਸਪੋਰਟ ਮੇਲੇ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਰਣਜੀਤ ਸਿੰਘ ਬ੍ਰਹਮਪੁਰਾ ਦੀ ਅਰਥੀ ਨੂੰ ਸੁਖਬੀਰ ਬਾਦਲ ਨੇ ਦਿੱਤਾ ਮੋਢਾ, ਸਸਕਾਰ ਮੌਕੇ ਪਹੁੰਚੀ ਅਕਾਲੀ ਦਲ ਦੀ ਲੀਡਰਸ਼ਿਪ
ਤਤਕਾਲ ਕੋਟੇ ਦੇ ਤਹਿਤ ਅਪੁਆਇੰਟਮੈਂਟ ਬੁਕ ਕਰਨ ਵਾਲੇ ਬਿਨੈਕਾਰਾਂ ਲਈ 822 ਸਲਾਟ ਰਾਖਵੇਂ ਸਨ। 364 ਬਿਨੈਕਾਰਾਂ ਨੇ ਅਪੁਆਇੰਟਮੈਂਟ ਨੂੰ ਰੀ-ਸ਼ੈਡਿਊਲ ਕੀਤਾ। 458 ਸਲਾਟ ਖਾਲੀ ਪਏ ਰਹੇ। ਬਿਨੈਕਾਰਾਂ ਨੂੰ ਫਰਵਰੀ ਦੀ ਅਪੁਆਇੰਟਮੈਂਟ ਮਿਲ ਰਹੀ ਹੈ। ਇਨ੍ਹਾਂ ਅਪੁਆਇੰਟਮੈਂਟ ਬਿਨੈਕਾਰ ਰੀ-ਸ਼ੈਡਿਊਲ ਵੀ ਕਰ ਸਕਦੇ ਹਨ। ਉਹ 17 ਅਤੇ 24 ਦਸੰਬਰ ਨੂੰ ਆਮ ਅਤੇ ਤਤਕਾਲ ਪਾਸਪੋਰਟ ਲਈ ਅਰਜੀਆਂ ਅਧਿਕਾਰਤ ਵੈੱਬਸਾਈਟ 'ਤੇ ਅਪੁਆਇੰਟਮੈਂਟ ਲੈ ਸਕਦੇ ਹਨ।
ਇਹ ਦਸਤਾਵੇਜ਼ ਲਿਆਉਣੇ ਨੇ ਜ਼ਰੂਰੀ
ਨਵਾਂ ਪਾਸੋਪਰਟ ਬਣਾਉਣ ਲਈ ਆਧਾਰ ਕਾਰਡ, ਸਿੱਖਿਆ ਸਬੰਧੀ ਦਸਤਾਵੇਜ਼, ਵੋਟਰ ਦਸਤਾਵੇਜ਼, ਵੋਟਰ ਆਈ. ਡੀ. ਕਾਰਡ ਹੋਣਾ ਜ਼ਰੂਰੀ ਹੁੰਦਾ ਹੈ। ਨਵਾਂ ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ। ਤਤਕਾਲਲ ਪਾਸਪੋਰਟ ਦੀ ਫ਼ੀਸ 3500 ਰੁਪਏ ਹੈ। ਤਤਕਾਲ ਪਾਸਪੋਰਟ ਵਿਚ ਫੋਟੋ ਆਈ. ਡੀ. ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਸ ਵਿਚ ਆਧਾਰ ਕਾਰਡ, ਬੈਂਕ ਖਾਤਾ, ਪੈਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਦਸਤਾਵੇਜ਼ ਹੋਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਨਿਹੰਗ ਸਿੰਘਾਂ ਨੇ ਖੋਖੇ 'ਚੋਂ ਕੱਢ ਕੇ ਸਾੜੇ ਸਿਗਰਟ, ਪਾਨ ਤੇ ਤੰਬਾਕੂ, ਦੁਕਾਨਦਾਰਾਂ ਨੇ ਸੁਣਾਇਆ ਦੁਖ਼ੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ