ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ
Wednesday, Dec 09, 2020 - 01:18 PM (IST)
ਜਲੰਧਰ (ਸੋਨੂੰ)— ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਇਕ ਪਾਸੇ ਭਾਰਤ ਬੰਦ ਦਾ ਹਰ ਭਾਈਚਾਰੇ ਨੇ ਸਮਰਥਨ ਕੀਤਾ ਹੈ, ਉਥੇ ਹੀ ਭਾਰਤ ਬੰਦ ਦੌਰਾਨ ਜਲੰਧਰ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਅਜਿਹਾ ਕੰਮ ਕੀਤਾ ਕਿ ਹਰ ਕੋਈ ਵੇਖ ਕੇ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ
ਲੈਦਰ ਕੰਪਲੈਕਸ ਇਲਾਕੇ 'ਚ ਜਿੱਥੇ ਫੈਕਟਰੀ ਬੰਦ ਕਰਕੇ ਅੰਦਰ ਸਫ਼ਾਈ ਦਾ ਕੰਮ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਕੁਝ ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਦੇ ਬੰਦ ਗੇਟ ਦੇ ਉਪਰੋਂ ਚੜ੍ਹ ਕੇ ਅੰਦਰ ਫੈਕਟਰੀ ਦੇ ਤਾਲੇ ਤੋੜੇ ਅਤੇ ਸਫ਼ਾਈ ਕਾਮਿਆਂ ਨੂੰ ਬੁਰੀ ਤਰ੍ਹÎਾਂ ਕੁੱਟਿਆ।
ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ
ਫੈਕਟਰੀ ਮਾਲਕ ਦੇ ਭਰਾ ਆਨੰਦ ਵਰਮਾ ਨੇ ਦੱਸਿਆ ਕਿ ਭਾਰਤ ਬੰਦ ਦੌਰਾਨ ਫੈਕਟਰੀ ਬੰਦ ਕਰਕੇ ਅੰਦਰ ਵਰਕਰਾਂ ਤੋਂ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਦਰਜਨਾਂ ਨੌਜਵਾਨਾਂ ਨੇ ਫੈਕਟਰੀ ਦੇ ਗੇਟ ਨੂੰ ਟੱਪ ਕੇ ਅੰਦਰ ਵੜ੍ਹ ਕਾਮਿਆਂ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਇਸ ਦੇ ਨਾਲ ਹੀ ਫੈਕਟਰੀ ਦੇ ਅੰਦਰ ਜਿੰਨਾ ਵੀ ਕੀਮਤੀ ਸਾਮਾਨ ਪਿਆ ਹੁੰਦਾ ਹੈ, ਉਥੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਤੋਂ ਤਾਲੇ ਨਾ ਟੁੱਟੇ ਤਾਂ ਵਰਕਰਾਂ ਨੇ ਜੰਮ ਕੇ ਵਿਰੋਧ ਕੀਤਾ। ਇਸ ਦੌਰਾਨ ਉਕਤ ਨੌਜਵਾਨ ਮੌਕੇ ਦਾ ਫਾਇਦਾ ਲੈ ਕੇ ਦੋਬਾਰਾ ਤੋਂ ਗੇਟ 'ਤੇ ਚੜ੍ਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।