ਮਰਨ ਤੋਂ ਪਹਿਲਾਂ ਫੇਸਬੁਕ ''ਤੇ ਪਾਈ ਆਖਰੀ ਪੋਸਟ, ਲਿਖ ਕੇ ਬਿਆਨ ਕੀਤਾ ਇਕ-ਇਕ ਦਰਦ (ਤਸਵੀਰਾਂ)

06/29/2016 2:23:59 PM

ਚੰਡੀਗੜ੍ਹ (ਕੁਲਦੀਪ) — ਸੈਕਟਰ-17 ਏ ਸਥਿਤ ਸੈਂਟ੍ਰਲ ਪਾਰਕ ਹੋਟਲ ''ਚ ਕੰਮ ਕਰਦੇ 22 ਸਾਲਾ ਵੇਟਰ ਨੇ ਫੇਸਬੁੱਕ ''ਤੇ ਸੋਸਾਈਡ ਨੋਟ ਲਿਖ ਕੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ। ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ''ਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਨੇ ਮੰਗਲਵਾਰ ਸਵੇਰੇ ਦਮ ਤੋੜ ਦਿੱਤਾ। ਹੋਟਲ ਵਰਕਰ ਨੇ ਮਾਲਕ ''ਤੇ ਤੰਗ-ਪ੍ਰੇਸ਼ਾਨ ਕਰਨ ਤੇ ਤਨਖਾਹ ਨਾ ਦੇਣ ਦੇ ਦੋਸ਼ ਲਗਾ ਕੇ ਕਾਕਰੋਚ ਮਾਰਨ ਵਾਲੀ ਦਵਾਈ ਪੀ ਲਈ ਸੀ। ਫਿਲਹਾਲ ਪੀੜਤ ਪਰਿਵਾਰ ਦੀ ਸ਼ਿਕਾਇਤ ''ਤੇ ਪੁਲਸ ਮਾਲਕ ਖਿਲਾਫ਼ ਕੇਸ ਦਰਜ ਕਰਨ ਲਈ ਸਬੂਤ ਹਾਸਿਲ ਕਰਨ ਵਿਚ ਲੱਗੀ ਹੈ।
ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਪਛਾਣ 22 ਸਾਲ ਦੇ ਰਿੰਕੂ ਗੋਸਾਈਂ ਵਜੋਂ ਹੋਈ ਹੈ। ਉਸਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਮੂਲ ਰੂਪ ''ਚ ਉਤਰਾਖੰਡ ਸਥਿਤ ਰੁਦਰਪ੍ਰਿਯਾਗ ਜ਼ਿਲੇ ਦੇ ਨਿਵਾਸੀ ਹਨ। ਉਹ ਚੰਡੀਗੜ੍ਹ ਸਥਿਤ ਇਕ ਹੋਟਲ ਵਿਚ ਪਿਛਲੇ ਢਾਈ ਸਾਲਾਂ ਤੋਂ ਵੇਟਰ ਦੀ ਨੌਕਰੀ ਕਰ ਰਿਹਾ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਹੋਟਲ ਮਾਲਕ ਉਸ ਤੋਂ ਦੇਰ ਰਾਤ ਤਕ ਕੰਮ ਕਰਵਾਉਣ ਲੱਗੇ। ਇਸ ਤੋਂ ਇਲਾਵਾ ਉਸ ਨੂੰ ਕਈ ਮਹੀਨਿਆਂ ਦੀ ਤਨਖਾਹ ਵੀ ਨਹੀਂ ਮਿਲੀ। ਮਾਲਕ ਦੀ ਕਰੂਰਤਾਂ ਦੀ ਸ਼ਿਕਾਇਤ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਕਰ ਚੁੱਕਾ ਸੀ ਪਰ ਪਰਿਵਾਰ ਨੂੰ ਲੱਗਿਆ ਕਿ ਤਨਖਾਹ ਮਿਲ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਰਿੰਕੂ ਨੇ ਹੋਟਲ ਮਾਲਕ ਤੋਂ ਤੰਗ ਆ ਕੇ ਬਿਨਾਂ ਦੱਸੇ ਫੇਸਬੁੱਕ ''ਤੇ ਮਾਲਕ ਖਿਲਾਫ਼ ਇਕ ਪੋਸਟ ਲਿਖੀ। ਫੇਸਬੁੱਕ ''ਤੇ ਪਾਈ ਇਸ ਪੋਸਟ ਵਿਚ ਉਸ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਆਪਣੀ ਪੋਸਟ ਵਿਚ ਉਸ ਨੇ ਆਪਣੀ ਇਸ ਹਾਲਤ ਲਈ ਹੋਟਲ ਮਾਲਕ ਨੂੰ ਦੋਸ਼ੀ ਠਹਿਰਾਇਆ, ਜਿਸ ਮਗਰੋਂ ਉਸ ਨੇ ਜ਼ਹਿਰ ਪੀ ਲਿਆ।
ਪਰਿਵਾਰ ਨੇ ਪੁਲਸ ''ਤੇ ਲਗਾਇਆ ਮਾਮਲਾ ਗੋਲ ਕਰਨ ਦਾ ਦੋਸ਼ :  ਮ੍ਰਿਤਕ ਰਿੰਕੂ ਦੇ ਪਿਤਾ ਤੇ ਭਰਾ ਨੇ ਪੁਲਸ ਦੀ ਕਾਰਵਾਈ ''ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਪੁਲਸ ਦੋਸ਼ੀ ਹੋਟਲ ਮਾਲਕ ਦੇ ਖਿਲਾਫ਼ ਕਾਰਵਾਈ ਕਰਨ ਦੀ ਥਾਂ ਮਾਮਲਾ ਗੋਲ-ਮੋਲ ਕਰ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੜਵਾਲ ਸਭਾ ਤੋਂ ਦੋਸ਼ੀ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਕੀਤੀ।
...ਮੇਰੀ ਮੌਤ ਦੀ ਕੀਮਤ ਮਾਲਕ ਨੂੰ ਚੁਕਾਉਣੀ ਹੋਵੇਗੀ, ਮਰਨ ਤੋਂ ਪਹਿਲਾਂ ਰਿੰਕੂ ਦੀ ਆਖਰੀ ਪੋਸਟ :  ਮਰਨ ਤੋਂ ਪਹਿਲਾਂ ਰਿੰਕੂ ਗੋਸਾਈਂ ਨੇ ਆਪਣੀ 26 ਜੂਨ ਦੀ ਆਖਰੀ ਪੋਸਟ ਵਿਚ ਲਿਖਿਆ ਕਿ ਉਸਦਾ ਹੋਟਲ ਮਾਲਕ ਉਸ ਤੋਂ 11 ਤੋਂ 16 ਘੰਟੇ ਕੰਮ ਕਰਵਾਉਂਦਾ ਹੈ। ਇਸ ਦੇ ਨਾਲ ਹੀ ਉਸਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ। ਉਸ ਨੇ ਲਿਖਿਆ ਕਿ ਹੋਟਲ ਮਾਲਕ ਇਕ ਗਰੀਬ ਦਾ ਦਰਦ ਕਿੰਝ ਜਾਣਨਗੇ, ਉਹ ਤਾਂ ਉਸਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਪਰ ਉਸਦੇ ਪ੍ਰਤਾੜਿਤ ਕਰਨ ਦੇ ਕਾਰਨ ਉਹ ਸੁਸਾਈਡ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਉਸਦੀ ਮੌਤ ਦੀ ਕੀਮਤ ਉਸਦੇ ਮਾਲਕ ਨੂੰ ਚੁਕਾਉਣੀ ਪਏਗੀ।


Gurminder Singh

Content Editor

Related News