ਫੇਸਬੁੱਕ ’ਤੇ ਲਾਈਵ ਹੋ ਕੇ ਬੋਲੇ ਰਾਜਾ ਵੜਿੰਗ, ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ
Sunday, May 23, 2021 - 06:11 PM (IST)
ਗਿੱਦੜਬਾਹਾ (ਚਾਵਲਾ) : ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੇ ਕੋ ਕਿਹਾ ਕਿ ਪ੍ਰਸ਼ਾਸ਼ਨ ਨੇ ਕਿਸੇ ਵੀ ਵਿਅਕਤੀ ਨੂੰ ਦਿਹਾੜੀ ਮਜ਼ਦੂਰੀ ਤੇ ਜਾਣ ਤੋਂ ਨਹੀਂ ਰੋਕਿਆ ਅਤੇ ਕੁਝ ਲੋਕਾਂ ਨੂੰ ਭੜਕਾਉਣ ਅਤੇ ਰਾਜਨੀਤੀ ਕਰਨ ਦੀ ਆਦਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਜੋ ਕੋਰੋਨਾ ਪਾਜ਼ੇਟਿਵ ਨਹੀਂ ਹੈ, ਉਹ ਆਪਣੇ ਕੰਮਕਾਜ ਤੇ ਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਧੱਕੇ ਨਾਲ ਟੀਕਾ ਨਹੀਂ ਲਗਾਇਆ ਜਾ ਰਿਹਾ ਅਤੇ ਨਾ ਹੀ ਸੈਂਪਿਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ
ਉਨ੍ਹਾਂ ਕਿਹਾ ਕਿ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਵੈਕਸੀਨੇਸ਼ਨ ਕਰਵਾਉਣ ਅਤੇ ਸੈਂਪਿਗ ਕਰਵਾਉਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਇਕ ਅਕਾਲੀ ਆਗੂ ਵੱਲੋਂ ਇਕ ਇਕ ਹਜ਼ਾਰ ਰੁਪਏ ਦੀ ਮਾਲੀ ਮਦਦ ਅਤੇ ਰਾਸ਼ਨ ਦੀ ਗੱਲ ਕਰਨ ਤੇ ਕਿਹਾ ਕਿ ਪਿੰਡ ਦੇ ਜਿਸ ਪਰਿਵਾਰ ਦੇ 2 ਜਾਂ 3 ਵਿਅਕਤੀ ਪਾਜ਼ੇਟਿਵ ਆਏ ਹਨ ਅਤੇ ਜਾਂ ਕੋਈ ਜਰੂਰਤਮੰਦ ਪਰਿਵਾਰ ਹਨ, ਉਹ ਪਰਿਵਾਰ ਆਪਣਾ ਨਾਮ ਪਿੰਡ ਦੇ ਸਰਪੰਚ ਨੂੰ ਲਿਖਾਉਣ ਰਾਜਾ ਵੜਿੰਗ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਸਿਆਸੀ ਮੈਦਾਨ ’ਚ ਦਮਦਾਰ ਪਾਰੀ ਖ਼ੇਡ ਰਹੇ ਸਿਆਸੀ ਲੀਡਰਾਂ ਵੱਲ ਲੋਕਾਂ ਦੀ ਡੂੰਘੀ ਨਜ਼ਰ