ਫੇਸਬੁੱਕ ’ਤੇ ਦੋਸਤੀ ਕਰ ਕੁੜੀ ਨੇ ਰਚਾਇਆ ਵਿਆਹ, ਆਸਟ੍ਰੇਲੀਆ ਦੇ ਨਾਂ ''ਤੇ ਪਤੀ ਨਾਲ ਮਾਰੀ ਲੱਖਾਂ ਦੀ ਠੱਗੀ
Friday, Apr 30, 2021 - 06:14 PM (IST)
ਫਿਰੋਜ਼ਪਰ (ਕੁਮਾਰ): ਫੇਸਬੁੱਕ ’ਤੇ ਦੋਸਤੀ ਕਰਕੇ ਕੁੜੀ ਵੱਲੋਂ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਕਥਿਤ ਰੂਪ ਵਿਚ 8 ਲੱਖ 23 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਦੀ ਪੁਲਸ ਨੇ ਕੁੜੀ ਰੀਆ ਮਜੂਮਦਾਰ ਪੁੱਤਰੀ ਅਨੂਪ ਮਜੂਮਦਾਰ, ਅਨੂਪ ਮਜੂਮਦਾਰ ਅਤੇ ਉਸਦੀ ਪਤਨੀ ਸ਼ੈਮਲੀ ਵਾਸੀ ਪੈਰਾਗਨਾਸ ਪੱਛਮੀ ਬੰਗਾਲ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420,465,467,468,471 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਬਠਿੰਡਾ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਖ਼ਤਮ
ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਚਰਨਜੀਤ ਬਹਿਲ ਪੁੱਤਰ ਜੋਗਿੰਦਰ ਪਾਲ ਬਹਿਲ ਵਾਸੀ ਬਸਤੀ ਬਲੋਚਾਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਗਾਇਆ ਹੈ ਕਿ ਰੀਆ ਮਜੂਮਦਾਰ ਦੇ ਨਾਲ ਉਸਦੀ ਫੇਸਬੁੱਕ ’ਤੇ ਦੋਸਤੀ ਹੋਈ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਰੀਆ ਨੇ ਖ਼ੁਦ ਨੂੰ ਆਸਟ੍ਰੇਲੀਆ ਨਾਗਰਿਕ ਦੱਸ ਕੇ ਇਕ ਸਾਜਿਸ਼ ਤਹਿਤ ਕਥਿਤ ਰੂਪ ਵਿਚ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਸ਼ਿਕਾਇਤਕਰਤਾ ਦੇ ਨਾਲ ਵਿਆਹ ਕਰਵਾ ਲਿਆ ਅਤੇ ਉਸਨੂੰ ਆਸਟ੍ਰੇਲੀਆ ਭੇਜਣ ਸਬੰਧੀ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਧੋਖੇ ਵਿਚ ਰੱਖ ਕੇ ਉਸ ਨਾਲ ਕਰੀਬ 8 ਲੱਖ 23 ਹਜ਼ਾਰ ਰੁਪਏ ਲੈ ਲਏ ਅਤੇ ਨਾ ਤਾਂ ਅੱਜ ਤੱਕ ਉਸ ਨੂੰ ਆਸਟ੍ਰੇਲੀਆ ਭੇਜਿਆ ਗਿਆ ਤੇ ਨਾ ਹੀ ਉਸਨੇ ਪੈਸੇ ਵਾਪਸ ਕੀਤੇ। ਸ਼ਰਮਾ ਸਿੰਘ ਨੇ ਦੱਸਿਅ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨਾਮਜਦ ਲੋਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਬਠਿੰਡਾ: ਪਤੀ ਦੇ ਪ੍ਰੇਮ ਸਬੰਧਾਂ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼