ਫੇਸਬੁੱਕ ''ਤੇ ਲੜਕੀ ਨੂੰ ਗਲਤ ਕੁਮੈਂਟ ਕਰਨ ਵਾਲੇ 2 ਨੌਜਵਾਨਾਂ ਦੀ ਰਾਡਾਂ ਨਾਲ ਕੀਤੀ ਕੁੱਟਮਾਰ

Monday, Nov 25, 2019 - 10:50 PM (IST)

ਫੇਸਬੁੱਕ ''ਤੇ ਲੜਕੀ ਨੂੰ ਗਲਤ ਕੁਮੈਂਟ ਕਰਨ ਵਾਲੇ 2 ਨੌਜਵਾਨਾਂ ਦੀ ਰਾਡਾਂ ਨਾਲ ਕੀਤੀ ਕੁੱਟਮਾਰ

ਮੋਗਾ,(ਸੰਜੀਵ) : ਲੜਕੀ ਨੂੰ ਫੇਸਬੁੱਕ 'ਤੇ ਕੁਮੈਂਟ ਕਰਨ ਨੂੰ ਲੈ ਕੇ ਸਥਾਨਕ ਪ੍ਰੀਤ ਨਗਰ ਵਾਸੀ ਇਕ ਨੌਜਵਾਨ ਤੇ ਉਸ ਦੇ ਚਚੇਰੇ ਭਰਾ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਡਾਂ ਨਾਲ ਕੁੱਟ-ਮਾਰ ਕਰਨ ਦਾ ਸਮਾਚਾਰ ਹੈ। ਜਿਸ 'ਤੇ ਇਕ ਦਾ ਸਿਰ ਪਾਟ ਗਿਆ ਅਤੇ ਦੂਜੇ ਦੇ ਡੂੰਘੀਆਂ ਸੱਟਾਂ ਵੱਜੀਆਂ। ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਆਪਣੇ ਹੀ ਮੁਹੱਲੇ ਦੀ ਇਕ ਲੜਕੀ ਨੂੰ ਫੇਸਬੁੱਕ 'ਤੇ ਕੁਮੈਂਟ ਕਰਦਾ ਸੀ। ਲੜਕੀ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਬੀਤੀ ਰਾਤ ਉਨ੍ਹਾਂ ਨੇ ਰਾਡਾਂ ਨਾਲ ਰਮਨਦੀਪ ਤੇ ਦੀਪਕ ਦੀ ਕੁੱਟ-ਮਾਰ ਕੀਤੀ ਅਤੇ ਮੋਬਾਇਲ ਵੀ ਤੋੜ ਦਿੱਤਾ। ਰਮਨਦੀਪ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਹ ਅਤੇ ਲੜਕੀ ਆਪਸ 'ਚ ਮੋਬਾਇਲ 'ਤੇ ਚੈਟਿੰਗ ਕਰ ਰਹੇ ਸਨ।

ਇਕੋ ਮੁਹੱਲੇ 'ਚ ਰਹਿਣ ਕਰ ਕੇ ਰਾਤ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਗਲੀ 'ਚੋਂ ਨਿਕਲੇ ਤਾਂ ਲੜਕੀ ਦੇ ਘਰਦਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਘੇਰ ਕੇ ਰਾਡਾਂ ਨਾਲ ਕੁੱਟਿਆ। ਉਸ ਅਨੁਸਾਰ ਜਿੰਨਾ ਕਸੂਰ ਉਸ ਦਾ ਹੈ, ਓਨਾ ਹੀ ਲੜਕੀ ਦਾ ਵੀ ਹੈ ਪਰ ਲੜਕੀ ਵਾਲਿਆਂ ਵੱਲੋਂ ਉਨ੍ਹਾਂ ਨਾਲ ਕੁੱਟ-ਮਾਰ ਤੋਂ ਇਲਾਵਾ ਉਸ ਦੇ ਮੋਬਾਇਲ 'ਚੋਂ ਸਾਰੀਆਂ ਫਾਈਲਾਂ ਡਿਲੀਟ ਕਰ ਕੇ ਉਸ ਦਾ ਮੋਬਾਇਲ ਵੀ ਤੋੜ ਦਿੱਤਾ ਗਿਆ। ਫੋਕਲ ਪੁਆਇੰਟ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਹਸਪਤਾਲ ਤੋਂ ਖਬਰ ਆਉਣ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News