ਫਰਲੋ ਮਾਰਨ ਵਾਲੇ ਕਰਮਚਾਰੀਆਂ ''ਤੇ ਰਹੇਗੀ ਅਧਿਕਾਰੀਆਂ ਦੀ ਨਜ਼ਰ

Friday, Apr 20, 2018 - 03:00 AM (IST)

ਫਰਲੋ ਮਾਰਨ ਵਾਲੇ ਕਰਮਚਾਰੀਆਂ ''ਤੇ ਰਹੇਗੀ ਅਧਿਕਾਰੀਆਂ ਦੀ ਨਜ਼ਰ

ਅੰਮ੍ਰਿਤਸਰ,  (ਵੜੈਚ)-  ਨਿਗਮ ਕਰਮਚਾਰੀਆਂ ਨੂੰ ਹੁਣ ਡਿਊਟੀ ਦੌਰਾਨ ਫਰਲੋ ਮਾਰਨਾ ਆਸਾਨ ਨਹੀਂ ਹੋਵੇਗਾ। ਨਿਗਮ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਹੁਣ ਕਰਮਚਾਰੀ ਬਾਇਓਮੀਟ੍ਰਿਕ ਮਸ਼ੀਨਾਂ 'ਤੇ ਹਾਜ਼ਰੀ ਲਾਉਣਗੇ। ਨਿਗਮ ਪ੍ਰਸ਼ਾਸਨ ਵੱਲੋਂ ਖਰੀਦੀਆਂ 10 ਮਸ਼ੀਨਾਂ 'ਚੋਂ 8 ਮਸ਼ੀਨਾਂ ਮੁੱਖ ਨਿਗਮ ਦਫਤਰ ਰਣਜੀਤ ਐਵੀਨਿਊ ਵਿਖੇ ਲਾ ਦਿੱਤੀਆਂ ਗਈਆਂ ਹਨ। ਇਕ ਮਸ਼ੀਨ ਫਾਇਰ ਬ੍ਰਿਗੇਡ ਦਫਤਰ ਵਿਖੇ ਲੱਗੇਗੀ। ਪ੍ਰਤੀ ਮਸ਼ੀਨ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਹੈ। ਸਵੇਰੇ ਡਿਊਟੀ 'ਤੇ ਆਉਣ ਅਤੇ ਸ਼ਾਮ ਨੂੰ ਡਿਊਟੀ ਤੋਂ ਜਾਣ ਸਮੇਂ ਦੋਵੇਂ ਟਾਈਮ ਮਸ਼ੀਨ' ਤੇ ਹਾਜ਼ਰੀ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਨਿਗਮ ਦੇ ਦਫਤਰ ਰਣਜੀਤ ਐਵੀਨਿਊ ਵਿਖੇ ਹਾਜ਼ਰੀ ਲਈ ਬਾਇਓਮੀਟ੍ਰਿਕ ਮਸ਼ੀਨਾਂ ਲਾਉਣ ਤੋਂ ਬਾਅਦ ਨਿਗਮ ਦੀਆਂ ਵੱਖ-ਵੱਖ ਜ਼ੋਨਾਂ 'ਤੇ ਵੀ ਹਾਜ਼ਰੀ ਮਸ਼ੀਨਾਂ ਲਾਈਆਂ ਜਾ ਸਕਦੀਆਂ ਹਨ। ਮਸ਼ੀਨਾਂ ਲਾਉਣ ਨਾਲ ਫੀਲਡ ਵਰਕ ਦਾ ਬਹਾਨਾ ਲਾ ਕੇ ਫਰਲੋ ਮਾਰਨ ਵਾਲੇ ਕਰਮਚਾਰੀ ਹੁਣ ਅਧਿਕਾਰੀਆਂ ਦੀ ਨਜ਼ਰ ਵਿਚ ਰਹਿਣਗੇ।


Related News