ਆਈਲੈਟਸ 'ਚੋ ਆਏ ਘੱਟ ਬੈਂਡ ਤਾਂ ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Monday, Jul 27, 2020 - 09:07 AM (IST)
 
            
            ਕਾਲਾ ਸੰਘਿਆਂ (ਨਿੱਝਰ) : ਆਲਮਗੀਰ 'ਚ 19 ਸਾਲਾ ਲੜਕੀ ਵਲੋਂ ਆਈਲੈਟਸ ਦੇ ਟੈਸਟ 'ਚੋਂ ਵਧੀਆ ਬੈਂਡ ਸਕੋਰ ਨਾ ਆਉਣ 'ਤੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖ਼ਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ: ਵਟਸਐਪ ਗਰੁੱਪਾਂ 'ਚ ਅਸ਼ਲੀਲ ਵੀਡੀਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਦੇ ਇੰਚਾਰਜ਼ ਸਬ-ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਹਰਲੀਨ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ ਦੋ ਵਾਰ ਆਈਲੈਟਸ ਦਾ ਟੈਸਟ ਦਿੱਤਾ ਸੀ ਪਰ ਚੰਗੇ ਬੈਂਡ ਨਾ ਆਉਣ 'ਤੇ ਘਰਦਿਆਂ ਦੇ ਦੱਸਣ ਮੁਤਾਬਕ ਹਰਲੀਨ ਡਿਪ੍ਰੈਸ਼ਨ 'ਚ ਰਹਿਣ ਲੱਗ ਪਈ ਤੇ ਘਰਦਿਆਂ ਨਾਲ ਵੀ ਗੱਲ ਕਰਨਾ ਵੀ ਘੱਟ ਕਰ ਦਿੱਤਾ। ਕੱਲ੍ਹ ਸ਼ਾਮ ਜਦ ਹਰਲੀਨ ਦੇ ਮਾਤਾ ਕਸ਼ਮੀਰ ਕੌਰ ਨੇ ਸ਼ਾਮ ਨੂੰ ਹਰਲੀਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਨਾ ਖੁੱਲ੍ਹਣ 'ਤੇ ਜਦ ਖਿੜਕੀ 'ਚ ਦੀ ਦੇਖਿਆ ਗਿਆ ਤਾਂ ਹਰਲੀਨ ਪੱਖੇ ਨਾਲ ਲਟਕ ਰਹੀ ਸੀ ਤੇ ਉਤਾਰਨ 'ਤੇ ਹਰਲੀਨ ਦੇ ਸਾਹ ਨਹੀਂ ਚੱਲ ਰਹੇ ਸਨ ਤੇ ਉਸਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            