ਅੱਖਾਂ ਦਾ ਵਿਸ਼ਾਲ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ

11/20/2017 8:18:45 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਲਾਇਨਜ਼ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਵੱਲੋਂ ਅਯਾਨ ਗਰਗ, ਸਚਿਨ ਗਰਗ ਆਸਟਰੇਲੀਆ ਵਾਲੇ ਧੀ/ਜਵਾਈ ਡਾ. ਸ਼ਿਵ ਸਿੰਗਲਾ ਦੇ ਪਰਿਵਾਰ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਚੈੱਕਅਪ ਅਤੇ  ਆਪ੍ਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ 'ਚ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾ. ਨਰੇਸ਼ ਮਿੱਤਲ ਦੀ ਟੀਮ ਵੱਲੋਂ 400 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 42 ਦੇ ਕਰੀਬ ਮਰੀਜ਼ਾਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਕਲੱਬ ਦੇ ਪ੍ਰਧਾਨ ਰੂਪ ਲਾਲ ਮਿੱਤਲ, ਪ੍ਰਾਜੈਕਟ ਚੇਅਰਮੈਨ ਬੂਟਾ ਰਾਮ ਜਿੰਦਲ, ਅਸ਼ਵਨੀ ਰੰਗਬੂਲਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਹਰ ਲੋੜਵੰਦ ਦੀ ਸਹਾਇਤਾ ਅਤੇ ਸਮਾਜ ਸੇਵੀ ਕਾਰਜਾਂ ਨੂੰ ਹੋਰ ਤੇਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡਾ. ਨਰੇਸ਼ ਮਿੱਤਲ ਨੇ ਕਿਹਾ ਕਿ ਆਈ ਕੇਅਰ ਸੈਂਟਰ ਜੈਤੋ ਵਿਖੇ ਪੰਜਾਬ ਦੀ ਪਹਿਲੀ ਅਤਿ-ਆਧੁਨਿਕ ਅੱਖਾਂ ਦੀ ਮਸ਼ੀਨ ਆ ਚੁੱਕੀ ਹੈ, ਜੋ ਕਿ ਕੱਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ 0 ਤੋਂ 20 ਸਾਲ ਤੱਕ ਦੇ ਬੱਚਿਆਂ ਦੀਆਂ ਅੱਖਾਂ ਦੀ ਹਰ ਬੀਮਾਰੀ ਦਾ ਪਤਾ ਲਾਇਆ ਜਾ ਸਕੇਗਾ।  ਇਸ ਸਮੇਂ ਲਾਇਨ ਸ਼ਿਵ ਸਿੰਗਲਾ, ਪਵਨ ਕੁਮਾਰ ਗੋਇਲ, ਚੇਲਾ ਰਾਮ, ਜਗਰੂਪ ਸਿੰਘ ਸੈਦੋਕੇ, ਰਜਿੰਦਰ ਜੱਸਲ, ਰਜਿੰਦਰ ਗਰਗ, ਬੂਟਾ ਰਾਮ ਜਿੰਦਲ, ਸੁੱਖਾ ਸੈਦੋਕੇ, ਆਸ਼ੂ ਸਿੰਗਲਾ ਆਦਿ ਹਾਜ਼ਰ ਸਨ।


Related News