ਉੱਤਰੀ ਭਾਰਤ ਵਿਚ ''ਅਜੇ ਹੋਰ ਪਵੇਗੀ'' ਕੜਾਕੇ ਦੀ ਠੰਡ

Monday, Nov 30, 2020 - 12:29 AM (IST)

ਉੱਤਰੀ ਭਾਰਤ ਵਿਚ ''ਅਜੇ ਹੋਰ ਪਵੇਗੀ'' ਕੜਾਕੇ ਦੀ ਠੰਡ

ਨਵੀਂ ਦਿੱਲੀ/ਚੰਡੀਗੜ੍ਹ (ਏਜੰਸੀਆਂ) - ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਅਜੇ ਹੋਰ ਕੜਾਕੇ ਦੀ ਠੰਡ ਪਵੇਗੀ। ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵਧ ਠੰਡ ਪੈਣ ਦੀ ਸੰਭਾਵਨਾ ਹੈ।

PunjabKesari
ਕੌਮੀ ਰਾਜਧਾਨੀ ਦਿੱਲੀ ਵਿਚ ਤਾਂ ਪਿਛਲੇ 10 ਸਾਲਾਂ ਵਿਚ ਪਹਿਲੀ ਵਾਰ ਇਸ ਸਾਲ ਨਵੰਬਰ ਵਿਚ ਸਭ ਤੋਂ ਵਧ ਠੰਡ ਪਈ। ਭਾਰਤੀ ਮੌਸਮ ਵਿਭਾਗ ਨੇ ਦਸੰਬਰ ਤੋਂ ਫਰਵਰੀ ਲਈ ਠੰਡ ਬਾਰੇ ਆਪਣੇ ਪੇਸ਼ਗੀ ਅਨੁਮਾਨ ਵਿਚ ਕਿਹਾ ਹੈ ਕਿ ਉੱਤਰੀ ਅਤੇ ਕੇਂਦਰੀ ਭਾਰਤ ਵਿਚ ਸਾਧਾਰਣ ਘੱਟੋ-ਘੱਟ ਤਾਪਮਾਨ ਦੇ ਆਮ ਨਾਲੋਂ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿਚ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਹਿ ਸਕਦਾ ਹੈ। ਦਿਨ ਦਾ ਤਾਪਮਾਨ ਕੁਝ ਵਧ ਹੋਣ ਦੀ ਉਮੀਦ ਹੈ।
ਦਿੱਲੀ ਵਿਚ ਇਸ ਸਾਲ ਠੰਡੀਆਂ ਰਾਤਾਂ ਨੂੰ ਲੈ ਕੇ ਪਿੱਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ। ਇਸ ਸਾਲ ਨਵੰਬਰ ਦੇ ਮਹੀਨੇ ਵਿਚ ਔਸਤ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਹੈ। ਦਿੱਲੀ ਵਿਚ ਉਂਝ ਨਵੰਬਰ ਮਹੀਨੇ ਦਾ ਔਸਤ ਘੱਟੋ-ਘੱਟ ਤਾਪਮਾਨ 12.9 ਡੀਗਰੀ ਸੈਲਸੀਅਸ ਹੁੰਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ 1 ਨਵੰਬਰ ਤੋਂ 29 ਨਵੰਬਰ ਤੱਕ ਦਿੱਲੀ ਵਿਚ ਔਸਤ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਤਕਰੀਬਨ ਇਕ ਦਹਾਕੇ ਵਿਚ ਸਭ ਤੋਂ ਘੱਟ ਤਾਪਮਾਨ ਹੈ। ਪਿਛਲੇ ਸਾਲ ਔਸਤ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ ਸੀ। 2018 ਵਿਚ 13.4 ਅਤੇ 2017 ਤੇ 2016 ਵਿਚ ਇਹ 12.8 ਸੀ। ਐਤਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਮੋਦੀ ਦੀ ਸੁਰੱਖਿਆ ਲਈ ਵੀ ਵਰਤਿਆ ਜਾਵੇਗਾ 'ਡਰੋਨ ਕਿਲਰ'
ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰ ਸ਼ਿਮਲਾ ਤੋਂ ਵੀ ਠੰਡੇ
ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਐਤਵਾਰ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਘੱਟ ਸੀ। ਹਰਿਆਣਾ ਦੇ ਨਾਲਨੌਲ ਤੇ ਹਿਸਾਰ ਵਿਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਜਲੰਧਰ ਨੇੜਲੇ ਆਦਮਪੁਰ ਅਤੇ ਫਰੀਦਕੋਟ ਵਿਚ ਇਹ ਤਾਪਮਾਨ 6 ਡਿਗਰੀ ਸੀ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਿਮਾਚਲ ਦੇ ਮਨਾਲੀ ਵਿਚ ਘੱਟੋ ਘੱਟ ਤਾਪਮਾਨ 3, ਸੋਲਨ ਵਿਚ 5 ਅਤੇ ਕਲਪਾ ਵਿਚ 1 ਡਿਗਰੀ ਸੈਲਸੀਅਸ ਸੀ। ਸ਼੍ਰੀਨਗਰ ਵਿਖੇ ਮਨਫੀ 1 ਅਤੇ ਜੰਮੂ ਵਿਖੇ 9 ਡਿਗਰੀ ਸੈਲਸੀਅਸ ਤਾਪਮਾਨ ਸੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੱਕ ਪੂਰੇ ਖੇਤਰ ਵਿਚ ਮੌਸਮ ਆਮ ਤੌਰ ਉੱਤੇ ਖੁਸ਼ਕ ਹੀ ਰਹੇਗਾ। 

PunjabKesari
ਮਨਾਲੀ ਵਿਚ ਇਕ ਦਿਨ ਧੁੱਪ ਚੜਨ ਪਿੱਛੋਂ ਉੱਚੇ ਪਹਾੜਾਂ ਉੱਤੇ ਮੁੜ ਹੋਈ ਬਰਫਬਾਰੀ
ਮਨਾਲੀ ਵਿਚ ਇਕ ਦਿਨ ਧੁੱਪ ਚੜਨ ਪਿੱਛੋਂ ਮਨਾਲੀ ਦੇ ਉੱਚੇ ਪਹਾੜਾਂ ਅਤੇ ਲਾਹੌਲ ਸਪਿਤੀ ਦੇ ਪਹਾੜਾਂ ਉੱਤੇ ਬਰਫਬਾਰੀ ਦਾ ਤਾਜ਼ਾ ਦੌਰ ਐਤਵਾਰ ਸ਼ੁਰੂ ਹੋ ਗਿਆ। ਰੋਹਤਾਂਗ ਅਤੇ ਬਾਰਾਲਾਚਾ ਦੇ ਦੱਰੇ ਸਮੇਤ ਵੱਖ-ਵੱਖ ਉੱਚੇ ਇਲਾਕਿਆਂ ਵਿਚ ਬਰਫ ਡਿੱਗਣੀ ਸ਼ੁਰੂ ਹੋ ਗਈ। ਇਸ ਕਾਰਣ ਮਨਾਲੀ ਅਤੇ ਕੇਲਾਂਗ ਵਿਖੇ ਮੌਸਮ ਹੋਰ ਵੀ ਠੰਡਾ ਹੋ ਗਿਆ ਹੈ। ਸਕੀਇੰਗ ਲਈ ਸਮੁੱਚੀ ਦੁਨੀਆ ਵਿਚ ਪ੍ਰਸਿੱਧ ਸੋਲੰਗਨਾਲਾ ਵਿਖੇ ਹਿੰਮਤੀ ਸਰਗਰਮੀਆਂ ਦੀਆਂ ਧੁੰਮਾਂ ਮਚੀਆਂ ਹੋਈਆਂ ਹਨ।


author

Gurdeep Singh

Content Editor

Related News