ਜ਼ੀਰਕਪੁਰ ਦੇ ਹੋਟਲਾਂ ’ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼, ਰੂਸੀ ਕੁੜੀਆਂ ਬਰਾਮਦ

02/06/2023 11:53:13 PM

ਜ਼ੀਰਕਪੁਰ (ਮੇਸ਼ੀ) : ਪੁਲਸ ਵੱਲੋਂ ਜ਼ੀਰਕਪੁਰ ਦੇ ਵੱਖ-ਵੱਖ ਹੋਟਲਾਂ ਵਿੱਚ ਚੱਲ ਰਹੇ ਸੈਕਸ ਰੈਕੇਟ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨੀਂ ਪੁਲਸ ਵੱਲੋਂ ਮਸਾਜ ਸੈਂਟਰਾਂ ਵਿੱਚ ਵੀ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਪੁਲਸ ਵੱਲੋਂ ਦੋ ਦਰਜ਼ਨ ਦੇ ਕਰੀਬ ਲੜਕੇ-ਲੜਕੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬੁਲਟਾਂ 'ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ (ਵੀਡੀਓ)

ਇਸ ਵੱਡੀ ਛਾਪੇਮਾਰੀ ਸਬੰਧੀ ਜ਼ੀਰਕਪੁਰ ਦੇ ਡੀ.ਐੱਸ.ਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਵੱਖ-ਵੱਖ ਚੈਨਲਾਂ ਤੋਂ ਮਿਲੀ ਸੂਚਨਾ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 9 ਹੋਟਲਾਂ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਤੋਂ ਬਾਅਦ ਪੁਲਸ ਨੇ ਪਤਾ ਲੱਗਾ ਕਿ ਹੋਟਲ ਹਨੀ ਅਨਮੋਲ ਦਾ ਮੈਨੇਜਰ ਹਨੀ ਸੈਕਸ ਸਮੱਗਲਿੰਗ ਦੀਆਂ ਗਲਤ ਸਰਗਰਮੀਆਂ ਵਿਚ ਸ਼ਾਮਲ ਸੀ ਕਿਉਂਕਿ ਇਕ ਜੋੜਾ ਕਮਰੇ ਵਿਚੋਂ ਮਿਲਿਆ ਸੀ। ਉਸ ਦੇ ਖ਼ਿਲਾਫ਼ ਇਮੋਰਲ ਟਰੈਫਿਕ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਲਈ ਪਿਓ ਦੀ ਜਾਨ, ਧੀ ਗੰਭੀਰ ਜ਼ਖ਼ਮੀ

ਪੁਲਸ ਨੇ ਹੋਟਲ ਏ.ਕੇ. ਗ੍ਰੈਂਡ ਵਿਚ ਇਹ ਦੇਖਿਆ ਕਿ ਇਥੇ ਬਿਨਾਂ ਕਿਸੇ ਪਛਾਣ ਸਬੂਤ ਦੇ ਜੋੜਿਆਂ ਨੂੰ ਸਹੂਲਤ ਦਿੱਤੀ ਗਈ। ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਹੋਟਲ 67 ਵਿਚੋਂ ਦੋ ਰੂਸੀ ਕੁੜੀਆਂ ਮਿਲੀਆ। ਇਸ ਸਬੰਧੀ ਮੈਨੇਜਰ/ਮਾਲਕ ’ਤੇ ਅਨੈਤਿਕ ਟਰੈਫਿਕ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Mandeep Singh

Content Editor

Related News