ਛੋਟੇ ਸਿਲੰਡਰ ’ਚ ਵੱਧ ਗੈਸ ਭਰਨ ਕਾਰਨ ਹੋਇਆ ਧਮਾਕਾ, 2 ਜ਼ਖਮੀ

Wednesday, Nov 27, 2024 - 06:50 AM (IST)

ਛੋਟੇ ਸਿਲੰਡਰ ’ਚ ਵੱਧ ਗੈਸ ਭਰਨ ਕਾਰਨ ਹੋਇਆ ਧਮਾਕਾ, 2 ਜ਼ਖਮੀ

ਮੋਹਾਲੀ (ਨਿਆਮੀਆਂ/ਸੰਦੀਪ) : ਫੇਜ਼-1 ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੋਹਾਲੀ ’ਚ ਦੁਕਾਨ ’ਚ 5 ਕਿੱਲੋ ਦਾ ਗੈਸ ਸਿਲੰਡਰ ਮੰਗਲਵਾਰ ਦੁਪਹਿਰ ਕਰੀਬ 12 ਵਜੇ ਅਚਾਨਕ ਫਟਣ ਨਾਲ ਹਫੜਾ-ਦਫੜੀ ਮਚ ਗਈ। ਧਮਾਕੇ ਨਾਲ ਸਿਲੰਡਰ ਉੱਡ ਕੇ ਦੁਕਾਨ ਦੇ ਲੋਹੇ ਦੇ ਦਰਵਾਜ਼ੇ ਨਾਲ ਜਾ ਟਕਰਾਇਆ। ਸਿਲੰਡਰ ਦੇ ਵੱਜਦੇ ਹੀ ਦਰਵਾਜ਼ਾ ਉਖੜ ਕੇ ਕਰੀਬ 50 ਫੁੱਟ ਉੱਡਦਾ ਹੋਇਆ ਗਲੀ ’ਚ ਜਾ ਡਿੱਗਿਆ। ਇਸ ਦੌਰਾਨ ਕੋਲੋਂ ਲੰਘ ਰਹੀ ਔਰਤ ਤੇ ਦੁਕਾਨਦਾਰ ਸਾਗਰ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਾਗਰ ਨਾਜਾਇਜ਼ ਤੌਰ ’ਤੇ ਦੁਕਾਨ ’ਚ ਵੱਡੇ ਸਿਲੰਡਰਾਂ ’ਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ’ਚ ਭਰ ਕੇ ਵੇਚਦਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਦੁਕਾਨਦਾਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News