ਸਾਵਧਾਨ! ਬਾਜ਼ਾਰ ''ਚ ਐਕਪਾਇਰੀ ਡੇਟ ਦੇ ਵਿਕ ਰਿਹੈ ਹਨ ਸੈਨੇਟਾਈਜ਼ਰ ਤੇ ਮਾਸਕ

Tuesday, Mar 17, 2020 - 03:57 PM (IST)

ਸਾਵਧਾਨ! ਬਾਜ਼ਾਰ ''ਚ ਐਕਪਾਇਰੀ ਡੇਟ ਦੇ ਵਿਕ ਰਿਹੈ ਹਨ ਸੈਨੇਟਾਈਜ਼ਰ ਤੇ ਮਾਸਕ

ਮੋਗਾ (ਸੰਜੀਵ): ਦੁਨੀਆ ਦਾ ਹਰ ਦੇਸ਼ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਕੋਈ ਨਾ ਕੋਈ ਉਪਾਅ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਪਰ ਕੁਝ ਲੋਕ ਕੋਰੋਨਾ ਦੀ ਆੜ 'ਚ ਸੈਨੇਟਾਈਜ਼ਰ ਅਤੇ ਮਾਸਕ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕੁਝ ਦਵਾਈ ਵਿਕਰੇਤਾ ਤਾਂ ਕਥਿਤ ਤੌਰ 'ਤੇ ਆਪਣੇ ਦੁਕਾਨਾਂ 'ਤੇ ਰੱਖੇ ਪੁਰਾਣੇ ਅਤੇ ਐਕਸਪਾਇਰੀ ਤਰੀਕ ਦੇ ਸੈਨੇਟਾਈਜ਼ਰ ਵੇਚ ਰਹੇ ਹਨ।

PunjabKesari

ਗ੍ਰਾਹਕ ਦੀ ਮਜ਼ਬੂਰੀ ਹੈ ਕਿ ਉਨ੍ਹਾਂ ਨੂੰ ਉਹ ਹੀ ਖਰੀਦਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਹੀ ਬੀਤੇ ਕੁਝ ਦਿਨਾਂ ਤੋਂ ਤਾਂ ਮੂੰਹ 'ਤੇ ਲਗਾਉਣ ਵਾਲੇ ਮਾਸਕ ਦੇ ਰੇਟ ਵੀ ਵਧ ਗਏ ਹਨ। 15 ਰੁਪਏ ਦੇ ਮਾਸਕ ਦੀ ਕਾਲਾਬਾਜ਼ਾਰੀ ਕੀਮਤ 70 ਰੁਪਏ ਤੱਕ ਹੋ ਗਈ ਹੈ, ਕਿਉਂਕਿ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਬਾਜ਼ਾਰ 'ਚ ਮਾਸਕ ਦੀ ਡਿਮਾਂਡ ਅਚਾਨਕ ਹੀ ਵਧਦੀ ਜਾ ਰਹੀ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਬੀਮਾਰੀ ਤੋਂ ਬਚਣ ਦੇ ਲਈ ਜਿੱਥੇ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਉੱਥੇ ਇਹ ਲੋਕ ਉਸ ਦਾ ਲਾਭ ਚੁੱਕ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਹਾਲਾਤ ਇਹ ਬਣਾ ਦਿੱਤੇ ਗਏ ਹਨ ਕਿ ਹੁਣ ਗ੍ਰਾਹਕ ਦੇ ਮੰਗਣ 'ਤੇ ਵੀ ਸੈਨੇਟਾਈਜ਼ਰ ਅਤੇ ਮਾਸਕ ਦੇ ਕੇ ਇਹ ਲੋਕਾਂ ਉਨ੍ਹਾਂ 'ਤੇ ਇਹ ਕਹਿ ਕੇ ਅਹਿਸਾਨ ਕਰ ਰਹੇ ਹਨ ਕਿ ਹੁਣ ਤਾਂ ਪਿੱਛੋਂ ਹੀ ਮਾਲ ਬਹੁਤ ਘੱਟ ਆ ਰਿਹਾ ਹੈ ਪਰ ਤੁਸੀਂ ਤਾਂ ਆਪਣੇ ਦੋਸਤ ਹੋਏ ਇਸ ਲਈ ਇਹ ਮਾਸਕ ਦੇ ਰਹੇ ਹਾਂ। ਫਿਰ ਭਲਾ ਪੈਸੇ ਵੱਧ ਹੀ ਕਿਉਂ ਨਾ ਵਸੂਲੇ ਜਾਣ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਐੱਸ.ਜੀ.ਪੀ.ਸੀ. ਨੇ ਅਖੰਡ ਪਾਠ ਸਾਹਿਬ ਕਰਵਾਏ ਆਰੰਭ

ਲੋਕਾਂ ਨੇ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸਬੰਧ 'ਚ ਜ਼ਰੂਰੀ ਨਿਰਦੇਸ਼ ਜਾਰੀ ਕਰ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ਦੇਣ ਅਤੇ ਅਜਿਹਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਮਹਿੰਗੇ ਭਾਅ 'ਤੇ ਵੇਚਣ ਦੇ ਲਈ ਇਨ੍ਹਾਂ ਦੋਵਾਂ ਚੀਜ਼ਾਂ ਦਾ ਸਟਾਕ ਜਮ੍ਹਾ ਕਰ ਦਿੱਤਾ ਹੈ, ਤਾਂ ਕਿ ਜੇਕਰ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਚ ਵਾਧਾ ਹੁੰਦਾ ਹੈ ਤਾਂ ਉਹ ਲੋਕਾਂ ਉਨ੍ਹਾਂ ਕੋਲੋਂ ਮਨਚਾਹੇ ਰੇਟਾਂ 'ਤੇ ਵੇਚ ਕੇ ਵਧੀਆ ਪੈਸਾ ਕਮਾ ਸਕਦੇ ਹਨ। ਕੋਰੋਨਾ ਵਾਇਰਸ ਦਾ ਲੋਕਾਂ 'ਚ ਡਰ ਇੰਨਾ ਵਧ ਚੁੱਕਾ ਹੈ ਕਿ ਉਹ ਸੈਨੇਟਾਈਜ਼ਰ ਅਤੇ ਮਾਸਕ ਕਿਸੇ ਵੀ ਕੀਮਤ 'ਤੇ ਖਰੀਦਣ ਨੂੰ ਤਿਆਰ ਬੈਠੇ ਹਨ।


author

Shyna

Content Editor

Related News