ਦਫ਼ਤਰ ’ਚ ਪਏ ਐਕਸਪਾਇਰੀ ਡੇਟ ਦੇ ਅੱਗ ਬੁਝਾਊ ਯੰਤਰ ਕਿਸੇ ਵੱਡੇ ਹਾਦਸੇ ਨੂੰ ਦੇ ਰਹੇ ਸੱਦਾ

07/28/2022 2:21:49 PM

ਲੁਧਿਆਣਾ (ਰਾਮ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਕਾਰੀ ਦਫ਼ਤਰਾਂ ’ਚ ਅੱਗ ਬੁਝਾਉਣ ਦੇ ਪ੍ਰਬੰਧ ਨਹੀਂ ਹਨ। ਨਤੀਜੇ ਵਜੋਂ ਜਦੋਂ ਇਨ੍ਹਾਂ ਦਫ਼ਤਰਾਂ ’ਚ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਦਫ਼ਤਰਾਂ ’ਚ ਤਾਂ ਬਿਜਲੀ ਦੀਆਂ ਤਾਰਾਂ ਹੀ ਬੇਤਰਤੀਬੀ ਨਾਲ ਲੱਗੀਆਂ ਹੋਈਆਂ ਹਨ, ਜਿਸ ਨਾਲ ਉਨ੍ਹਾਂ ਤੋਂ ਸ਼ਾਰਟ ਸਰਕਟ ਹੋਣ ਦਾ ਵੀ ਡਰ ਰਹਿੰਦਾ ਹੈ।

ਬਾਵਜੂਦ ਇਸ ਦੇ ਜ਼ਿੰਮੇਵਾਰ ਅਫ਼ਸਰ ਇਸ ਵੱਲ ਧਿਆਨ ਨਹੀਂ ਦੇ ਰਹੇ। ਜਦੋਂ ਪ੍ਰਤੀਨਿਧੀ ਨੇ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਦਫ਼ਤਰ ਦਾ ਦੌਰਾ ਕੀਤਾ ਤਾਂ ਉਥੇ ਪਏ ਅੱਗ ਬੁਝਾਊ ਯੰਤਰ ਧੂੜ ਫ਼ੱਕ ਰਹੇ ਸਨ ਅਤੇ ਕਈਆਂ ਦੀ ਐਕਸਪਾਇਰੀ ਡੇਟ ਹੀ ਖ਼ਤਮ ਹੋ ਚੁੱਕੀ ਸੀ ਅਤੇ ਉਨ੍ਹਾਂ ਨੂੰ ਬਦਲਣ ਲਈ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਪਹਿਲਕਦਮੀ ਨਹੀਂ ਦਿਖਾਈ, ਜਿਸ ਕਾਰਨ ਕਿਸੇ ਅਣਹੋਣੀ ਘਟਨਾ ਨੂੰ ਨਜਿੱਠਣ ਲਈ ਬੋਰਡ ਫ਼ਾਡੀ ਸਾਬਤ ਹੋ ਰਿਹਾ ਹੈ।

ਦਫ਼ਤਰਾਂ ’ਚ ਇਹ ਯੰਤਰ ਲੱਗੇ ਹਨ, ਉਨ੍ਹਾਂ ਦੀ ਸਾਲਾਂ ਤੋਂ ਸਰਵਿਸ ਨਾ ਹੋਣ ਕਾਰਨ ਜੰਗ ਖਾ ਰਹੇ ਹਨ। ਕਈ ਥਾਈਂ ਤਾਂ ਐਕਸਪਾਇਰੀ ਡੇਟ ਦੇ ਹੀ ਸਿਲੰਡਰ ਸ਼ੋਅਪੀਸ ਬਣੇ ਹੋਏ ਹਨ। ਇਸ ਤੋਂ ਬਾਅਦ ਵੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਜੇਕਰ ਦਫ਼ਤਰ ’ਚ ਅੱਗ ਲੱਗਣ ਦੀ ਘਟਨਾ ਵਾਪਰ ਜਾਵੇ ਤਾਂ ਉਸ ਨੂੰ ਕਾਬੂ ਕਰਨ ’ਚ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ। ਇਸ ਦੌਰਾਨ ਸਰਕਾਰੀ ਰਿਕਾਰਡ ਦੇ ਨਾਲ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਇੱਟ ਮਾਰ ਕੇ ਭਗਵਾਨ ਸ਼ਨੀਦੇਵ ਦੀ ਮੂਰਤੀ ਤੋੜੀ, CCTV 'ਚ ਕੈਦ ਹੋਈ ਸਾਰੀ ਘਟਨਾ

ਦੱਸ ਦੇਈਏ ਕਿ ਉਥੇ ਲੱਗੇ ਕੁਝ ਸਿਲੰਡਰਾਂ ’ਤੇ ਹੱਥ ਨਾਲ ਹੀ ਤਰੀਕ ਬਦਲੀ ਹੋਈ ਹੈ, ਜਿਸ ਕਾਰਨ ਉਹ ਲੋਕਾਂ ਦੀਆਂ ਅੱਖਾਂ ’ਚ ਧੂੜ ਝੋਕਣ ਦਾ ਕੰਮ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਵੀ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਥੇ ਲੱਗੇ ਸਿਲੰਡਰ ਦੀ ਗੈਸ ਦੀ ਸਮਰੱਥਾ ਅੱਗ ਬੁਝਾਉਣ ’ਚ ਹੋ ਜਾਂਦੀ ਹੈ ਘੱਟ

ਪ੍ਰਦੂਸ਼ਣ ਕੰਟਰੋਲ ਦਫ਼ਤਰ ਦੇ ਬਾਹਰ ਅਤੇ ਅੰਦਰ ਅੱਗ ਬੁਝਾਊ ਸਿਲੰਡਰ ਲੱਗੇ ਤਾਂ ਹੋਏ ਹਨ ਪਰ ਇਨ੍ਹਾਂ ਦੀ ਵਰਤੋਂ ਦੀ ਮਿਆਦ ਪੁੱਗ ਚੱਕੀ ਹੈ ਕਿਉਂਕਿ ਸਿਲੰਡਰ ’ਚ ਜੋ ਗੈਸ ਹੁੰਦੀ ਹੈ, ਉਸ ਦੀ ਸਮਰੱਥਾ ਅੱਗ ’ਤੇ ਕਾਬੂ ਪਾਉਣ ’ਚ ਬਹੁਤ ਘੱਟ ਹੋ ਜਾਂਦੀ ਹੈ, ਜਦੋਂਕਿ ਉੱਚ ਅਧਿਕਾਰੀ ਮੰਨੋ ਸਭ ਕੁਝ ਦੇਖਦੇ ਹੋਏ ਵੀ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਹੇ ਹਨ। ਗਰਮੀਆਂ ਦਾ ਮੌਸਮ ਹੈ ਅਤੇ ਜ਼ਿਆਦਾ ਗਰਮੀ ਹੋਣ ਕਾਰਨ ਕਦੇ-ਕਦੇ ਸ਼ਾਰਟ ਸਰਕਟ ਹੋਣ ਕਾਰਨ ਅੱਗ ਵੀ ਲੱਗ ਸਕਦੀ ਹੈ ਕਿਉਂਕਿ ਇਸ ਦੌਰਾਨ ਬਿਜਲੀ ਯੰਤਰਾਂ ਦੀ ਵਰਤੋਂ ਵਧ ਜਾਂਦੀ ਹੈ ਅਤੇ ਸ਼ਾਰਟ ਸਰਕਟ ਦਾ ਖ਼ਤਰ ਬਣਿਆ ਰਹਿੰਦਾ ਹੈ।

ਰੋਜ਼ਾਨਾ ਦਫ਼ਤਰ ’ਚ ਆਉਂਦੇ ਹਨ ਲੋਕ

ਦਫ਼ਤਰ ’ਚ ਅਧਿਕਾਰੀਆਂ, ਮੁਲਾਜ਼ਮਾਂ ਅਤੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਅਤੇ ਸਟਾਫ਼ ਨੂੰ ਮਿਲਾ ਕੇ ਗਿਣਤੀ ਕਾਫ਼ੀ ਹੈ। ਅਜਿਹੇ ’ਚ ਜੇਕਰ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ। ਇਸ ਨਾਲ ਇਸ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ: ਕਰੋੜਾਂ ਰੁਪਏ ਮੁੱਲ ਦੇ ਨਕਲੀ ਮਾਰਕੇ ਵਾਲੇ ਬੂਟਾਂ ਦੇ 12 ਟਰੱਕਾਂ ਸਮੇਤ ਦਿੱਲੀ ਕੰਪਨੀ ਦਾ ਮਾਲਕ ਗ੍ਰਿਫ਼ਤਾਰ

ਸਿਲੰਡਰ ਦੀ ਗੈਸ ਦਾ ਇਕ ਸਾਲ ਤੱਕ ਰਹਿੰਦਾ ਹੈ ਅਸਰ

ਫ਼ਾਇਰ ਜਾਣਕਾਰਾਂ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਸਿਲੰਡਰ ਚਾਹੇ ਕਿਸੇ ਸਕੂਲ ’ਚ ਲੱਗੇ ਹੋਣ ਜਾ ਫਿਰ ਹਸਪਤਾਲ ’ਚ, ਉਨ੍ਹਾਂ ’ਚ ਭਰੀ ਗੈਸ ਸਿਰਫ਼ ਇਕ ਸਾਲ ਤੱਕ ਚੰਗਾ ਕੰਮ ਕਰ ਸਕਦੀ ਹੈ। ਕਈ ਸਿਲੰਡਰ ਸਾਲ ਖ਼ਤਮ ਹੋਣ ਤੋਂ ਬਾਅਦ ਵੀ ਚੱਲ ਜਾਂਦੇ ਹਨ ਅਤੇ ਕਈਆਂ ਨੂੰ ਭਰਵਾਉਣ ਤੋਂ 4 ਮਹੀਨੇ ਬਾਅਦ ਹੀ ਲੀਕੇਜ਼ ਸ਼ੁਰੂ ਹੋ ਜਾਂਦੀ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਕ ਸਾਲ ਦਾ ਸਮਾਂ ਖ਼ਤਮ ਹੁੰਦੇ ਹੀ ਇਸ ਦੀ ਮੁੜ ਰੀ-ਫਿ਼ਲਿੰਗ ਕਰਵਾ ਲੈਣੀ ਚਾਹੀਦੀ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ’ਚ ਧੂੜ ਫ਼ੱਕ ਰਹੇ ਇਕ ਖੂੰਜੇ ਪਏ ਅੱਗ ਬੁਝਾਊ ਯੰਤਰ, ਇਕ ਸਿਲੰਡਰ ’ਤੇ ਐਕਸਪਾਇਰੀ ਡੇਟ ਖ਼ਤਮ ਹੋਣ ਤੋਂ ਬਾਅਦ 2022 ਦੀ ਜਗ੍ਹਾ 2023 ਹੱਥ ਨਾਲ ਲਿਖਿਆ ਹੋਇਆ ਅਤੇ ਹੋਰ ਸਿਲੰਡਰ ’ਤੇ ਮਈ ਮਹੀਨੇ ਦੀ ਐਕਸਪਾਇਰੀ ਲਿਖੀ ਡੇਟ ਅਤੇ ਬਿਨਾਂ ਪਾਣੀ ਦੀ ਪਾਈਪ ਨਾਲ ਪਿਆ ਢਾਂਚਾ।
 


Anuradha

Content Editor

Related News