ਚੋਣਾਂ ਦੌਰਾਨ 19 ਅਕਤੂਬਰ ਤੱਕ ''ਐਗਜ਼ਿਟ ਪੋਲ'' ''ਤੇ ਪਾਬੰਦੀ

Tuesday, Oct 15, 2019 - 11:24 AM (IST)

ਚੋਣਾਂ ਦੌਰਾਨ 19 ਅਕਤੂਬਰ ਤੱਕ ''ਐਗਜ਼ਿਟ ਪੋਲ'' ''ਤੇ ਪਾਬੰਦੀ

ਚੰਡੀਗੜ੍ਹ (ਭੁੱਲਰ) : ਚੋਣ ਕਮਿਸ਼ਨ ਨੇ 19 ਤੋਂ 21 ਅਕਤੂਬਰ ਤੱਕ ਦੇਸ਼ ਭਰ 'ਚ ਐਗਜ਼ਿਟ ਪੋਲ 'ਤੇ ਪਾਬੰਦੀ ਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ-126ਏ ਮੁਤਾਬਕ 19 ਅਕਤੂਬਰ ਸ਼ਾਮ 6.30 ਤੋਂ 21 ਅਕਤੂਬਰ ਸ਼ਾਮ 6.30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ 'ਤੇ ਐਗਜ਼ਿਟ ਪੋਲ ਨੂੰ ਦਿਖਾਇਆ ਨਹੀਂ ਜਾ ਸਕਦਾ ਹੈ। ਬੁਲਾਰੇ ਨੇ ਅਗਾਂਹ ਹੋਰ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਚੋਣਾਂ ਵਾਲੇ ਖੇਤਰਾਂ 'ਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨਹੀਂ ਦਿਖਾ ਸਕੇਗਾ।


author

Babita

Content Editor

Related News