ਐਕਸਾਈਜ਼ ਵਿਭਾਗ ਦੇ ਹੱਥ ਲੱਗੀ ਸਫਲਤਾ, ਗੁਰਦਾਸਪੁਰ ਦੇ ਇਕ ਸ਼ਮਸ਼ਾਨ ਘਾਟ ’ਚੋਂ ਮਿਲੇ ਦੇਸੀ ਲਾਹਣ ਦੇ ਡਰਮ

Wednesday, Oct 06, 2021 - 05:52 PM (IST)

ਐਕਸਾਈਜ਼ ਵਿਭਾਗ ਦੇ ਹੱਥ ਲੱਗੀ ਸਫਲਤਾ, ਗੁਰਦਾਸਪੁਰ ਦੇ ਇਕ ਸ਼ਮਸ਼ਾਨ ਘਾਟ ’ਚੋਂ ਮਿਲੇ ਦੇਸੀ ਲਾਹਣ ਦੇ ਡਰਮ

ਗੁਰਦਾਸਪੁਰ (ਗੁਰਪ੍ਰੀਤ) - ਪੰਜਾਬ ਸਰਕਾਰ ਵਲੋਂ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਪੁਲਸ ਵਿਭਾਗ ਅਤੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ’ਚ ਆਬਕਾਰੀ ਵਿਭਾਗ ਵਲੋਂ ਰੈਡ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ ’ਚ ਦੇਸੀ ਸ਼ਰਾਬ ਅਤੇ ਲਾਹਣ ਪਿੰਡਾਂ ’ਚੋ ਜ਼ਬਤ ਕੀਤੀ ਗਈ, ਉਥੇ ਹੀ ਗੁਰਦਾਸਪੁਰ ਦੇ ਪਿੰਡ ਚਾਨੇਵਾਲ ’ਚ ਛਾਪੇਮਾਰੀ ਦੌਰਾਨ ਐਕਸਾਈਜ਼ ਵਿਭਾਗ ਦੇ ਅਧਕਾਰੀਆਂ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਬਣੇ ਕਮਰੇ ’ਚੋ ਦੇਸੀ ਲਾਹਣ ਦੇ ਡਰਮ ਬਰਾਮਦ ਹੋਏ। ਆਬਕਾਰੀ ਵਿਭਾਗ ਵਲੋਂ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪਕ ਪ੍ਰੈਸ਼ਰ ਨੇ ਦੱਸਿਆ ਕਿ ਸਰਕਾਰ ਅਤੇ ਉਨ੍ਹਾਂ ਦੇ ਆਲਾ ਅਧਕਾਰੀਆਂ ਦੇ ਦਿਸ਼ਾ ਨਿਰਦੇਸ਼ਾ ’ਤੇ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ’ਚ ਛਾਪੇਮਾਰੀ ਕਰ ਵੱਡੀ ਮਾਤਰਾ ’ਚ ਦੇਸੀ ਜ਼ਹਿਰੀਲੀ ਸ਼ਰਾਬ ਜ਼ਬਤ ਕੀਤੀ ਗਈ ਅਤੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੰਡ ਚੈਨੇਵਾਲ ਦੇ ਸ਼ਮਸ਼ਾਨਘਾਟ ’ਚ ਛਾਪਾ ਮਾਰਿਆ ਤਾਂ ਉਥੋਂ ਦੇ ਇਕ ਕਮਰੇ ’ਚੋਂ ਦੋ ਡਰਮ ਦੇਸੀ ਲਾਹਣ ਬਰਾਮਦ ਹੋਈ। ਲਾਹਣ ਨੂੰ ਜ਼ਬਤ ਕਰ ਉਨ੍ਹਾਂ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਸੰਬੰਧਤ ਪੁਲਸ ਥਾਣਾ ਨੂੰ ਸੂਚਿਤ ਕਰਕੇ ਇਸ ਮਾਮਲੇ ਦੀ ਜਾਂਚ ਕਰਨ ਨੂੰ ਰਿਹਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਅਤੇ ਕਿਸ ਵਲੋਂ ਸ਼ਮਸ਼ਾਨ ਘਾਟ ’ਚ ਦੇਸੀ ਜ਼ਹਿਰੀਲੀ ਸ਼ਰਾਬ ਰੱਖੀ ਗਈ ਸੀ। ਦੋਸ਼ੀਆਂ ਦਾ ਪਤਾ ਲੱਗਣ ’ਤੇ ਪੁਲਸ ਵਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ।  

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ


author

rajwinder kaur

Content Editor

Related News