ਪ੍ਰੀਖਿਆਵਾਂ ਹੋ ਗਈਆਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ, ਜਾਣੋ ਹੁਣ ਕਦੋਂ ਹੋਣਗੀਆਂ
Saturday, Dec 20, 2025 - 11:15 AM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਸ਼ਾਸਕੀ ਕਾਰਨਾਂ ਕਰਕੇ ਪੀ. ਯੂ-ਸੀ. ਈ. ਟੀ (ਅੰਡਰ ਗ੍ਰੈਜੂਏਟ) ਪ੍ਰਵੇਸ਼ ਪ੍ਰੀਖਿਆ 2026 ਤੇ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਪਟੀਟਿਊਡ ਟੈਸਟ 2026 ਨੂੰ ਮੁਲਤਵੀ ਕਰ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਅਨੁਸਾਰ ਪੀ. ਯੂ. -ਸੀ. ਈ. ਟੀ. (ਅੰਡਰ ਗ੍ਰੈਜੂਏਟ) 2026, ਜੋ ਕਿ ਅਸਲ ’ਚ 28 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਸੀ, ਹੁਣ 10 ਮਈ ਨੂੰ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ
ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਪਟੀਟਿਊਡ ਟੈਸਟ 2026, ਜੋ ਕਿ ਪਹਿਲਾਂ 9 ਜਨਵਰੀ, 2026 ਨੂੰ ਨਿਰਧਾਰਤ ਕੀਤੀ ਗਈ ਸੀ, ਹੁਣ 15 ਮਈ, 2026 ਨੂੰ ਹੋਵੇਗੀ। ਯੂਨੀਵਰਸਿਟੀ ਨੇ ਉਮੀਦਵਾਰਾਂ ਤੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਦੋਵਾਂ ਪ੍ਰੀਖਿਆਵਾਂ ਲਈ ਸੋਧਿਆ ਸਮਾਂ-ਸਾਰਣੀ ਤੇ ਵਿਸਥਾਰ ਪੂਰਵਾਕ ਜਾਣਕਾਰੀ ਯੂਨੀਵਰਸਿਟੀ ਦੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਉਪਲੱਬਧ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕਰ ਦਿੱਤੀ ਪ੍ਰਕਿਰਿਆ
ਉਮੀਦਵਾਰ ਪੀ.ਯੂ -ਸੀ.ਈ.ਟੀ (ਅੰਡਰਗ੍ਰੈਜੂਏਟ) ਸਬੰਧੀ ਜਾਣਕਾਰੀ ਲਈ cetug.puchd.ac.in ਤੇ ਟੂਰਿਜ਼ਮ ਤੇ ਹੋਸਪਿਟੈਲਿਟੀ ਐਪਟੀਟਿਊਡ ਟੈਸਟ ਸੰਬੰਧੀ ਜਾਣਕਾਰੀ ਲਈ puthat.puchd.ac.in ’ਤੇ ਜਾ ਸਕਦੇ ਹਨ। ਯੂਨੀਵਰਸਿਟੀ ਨੇ ਉਮੀਦਵਾਰਾਂ ਨੂੰ ਪ੍ਰਵੇਸ਼ ਪ੍ਰੀਖਿਆਵਾਂ ਸੰਬੰਧੀ ਨਵੀਨਤਮ ਜਾਣਕਾਰੀ ਤੇ ਦਿਸ਼ਾ-ਨਿਰਦੇਸ਼ਾਂ ਲਈ ਨਿਯਮਿਤ ਤੌਰ ’ਤੇ ਸਬੰਧਿਤ ਵੈੱਬਸਾਈਟਾਂ ’ਤੇ ਜਾਣ ਦੀ ਸਲਾਹ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
