ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਚੋਰੀ ਹੋਏ ਮੋਬਾਇਲਾਂ ਨੂੰ ਲੈ ਕੇ ਵੱਡਾ ਖ਼ੁਲਾਸਾ

07/23/2023 2:30:08 PM

ਸਮਰਾਲਾ (ਵਿਪਨ ਬੀਜਾ) : ਪੁਲਸ ਨੇ ਇਲਾਕੇ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗਿਫ੍ਰਤਾਰੀ ਤੋਂ ਬਾਅਦ ਪੁਲਸ ਨੇ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਕਈ ਵਾਰਦਾਤਾ ਦਾ ਖੁਲਾਸਾ ਕਰਦੇ ਹੋਏ ਰਾਹੀਗਰਾਂ ਕੋਲੋਂ ਖੋਹੇ 10 ਮੋਬਾਇਲ ਹੁਣ ਤੱਕ ਬਰਾਮਦ ਕੀਤੇ ਹਨ। ਕੁਝ ਸਮਾਂ ਪਹਿਲਾਂ ਆਈ.ਟੀ.ਆਈ. ਵਿਖੇ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਮੋਬਾਇਲ ਫੋਨ ਵੀ ਇਨ੍ਹਾਂ ਵੱਲੋਂ ਹੀ ਚੋਰੀ ਕੀਤੇ ਗਏ ਸਨ। ਇਹ ਦੋਵੇਂ ਦੋਸ਼ੀ ਨਸ਼ਾ ਕਰਨ ਦੇ ਵੀ ਆਦੀ ਹਨ। ਜਿਸ ਕਰਕੇ ਨਸ਼ੇ ਨੂੰ ਖਰੀਦਣ ਲਈ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਵਲੋਂ ਅੱਗੇ ਦੀ ਹੋਰ ਪੜਤਾਲ ਜਾਰੀ ਹੈ ਅਤੇ ਇਲਾਕੇ ਵਿਚ ਹੋਈਆਂ ਹੋਰ ਘਟਨਾਵਾਂ ਦਾ ਵੀ ਛੇਤੀ ਹੀ ਖੁਲਾਸਾ ਹੋਣ ਦੀ ਉਮੀਦ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਯਾਦਵ ਦੇ ਬਿਆਨਾਂ ’ਤੇ ਉਸ ਦਾ ਰੈਡ ਮੀ-9 ਮੋਬਾਇਲ ਫੋਨ ਕੁਝ ਨੌਜਵਾਨਾਂ ਵੱਲੋਂ ਸਥਾਨਕ ਆਈ.ਟੀ.ਆਈ. ਨੇੜੇ ਖੋਹ ਕੇ ਲੈ ਜਾਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਝਪਟਮਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਮਨੀ ਪਿੰਡ ਭੰਗਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਖੋਹਿਆ ਮੋਬਾਇਲ ਬਰਾਮਦ ਕਰ ਲਿਆ ਸੀ। ਪ੍ਰੰਤੂ ਇਸ ਦਾ ਦੂਜਾ ਸਾਥੀ ਮਨਵੀਰ ਸਿੰਘ ਉਰਫ ਬਿੱਲਾ ਜੋਕਿ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। 
ਡੀ. ਐੱਸ. ਪੀ ਨੇ ਦੱਸਿਆ ਕਿ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਵੱਲੋਂ ਉਸ ਕੋਲੋ ਲੁੱਟੇ ਗਏ 10 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ੇ ਕਰਨ ਅਤੇ ਨਸ਼ਿਆਂ ਦੀ ਸਪਲਾਈ ਮਾਮਲੇ ਵਿਚ ਵੀ ਪੁਲਸ ਵੱਲੋਂ ਇਨ੍ਹਾਂ ਦੀ ਭੂਮਿਕਾ ਦੀ ਪੜਤਾਲ ਵੱਖਰੇ ਤੌਰ ’ਤੇ ਕਰ ਰਹੀ ਹੈ। 


Gurminder Singh

Content Editor

Related News