ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਹੋਲੀ ਮੌਕੇ ਰੇਲਵੇ ਵਿਭਾਗ ਵੱਲੋਂ ਵੱਡਾ ਐਲਾਨ

Thursday, Mar 06, 2025 - 01:24 PM (IST)

ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਹੋਲੀ ਮੌਕੇ ਰੇਲਵੇ ਵਿਭਾਗ ਵੱਲੋਂ ਵੱਡਾ ਐਲਾਨ

ਜਲੰਧਰ (ਪੁਨੀਤ)–ਹੋਲੀ ਮੌਕੇ ਯਾਤਰੀਆਂ ਦੀ ਸਹੂਲਤ ਅਤੇ ਭੀੜ ਨੂੰ ਘੱਟ ਕਰਨ ਲਈ ਰੇਲਵੇ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ 6 ਮਾਰਚ ਤੋਂ ਰੇਲਵੇ 8 ਹੋਲੀ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕਰਨ ਜਾ ਰਿਹਾ ਹੈ। ਹੋਲੀ ਮੌਕੇ ਜਲੰਧਰ ਤੋਂ ਜਿੱਥੇ ਯੂਪੀ ਅਤੇ ਬਿਹਾਰ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਥੇ ਹੀ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ। ਇਕ ਟ੍ਰੇਨ ਜਲੰਧਰ ਤੋਂ ਕਟਿਹਾਰ ਅਤੇ ਇਕ ਕਟਿਹਾਰ ਤੋਂ ਜਲੰਧਰ ਲਈ ਚਲਾਈ ਜਾਵੇਗੀ। ਇਸੇ ਤਰ੍ਹਾਂ 8 ਮਾਰਚ ਤੋਂ 2 ਟ੍ਰੇਨਾਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਦਿੱਲੀ ਅਤੇ ਦੋ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟ੍ਰੇਨਾਂ ਦੇ ਸੰਚਾਚਨ ਹੋਣ ਤੋਂ ਬਾਅਦ ਬਾਕੀ ਟ੍ਰੇਨਾਂ ਵਿਚ ਭੀੜ ਵਿਚ ਕਮੀ ਆਉਣ ਦੀ ਸੰਭਾਵਨਾ ਹੈ। 

6 ਮਾਰਚ ਨੂੰ ਕਟਿਹਾਰ ਤੋਂ ਜਲੰਧਰ (05734) ਲਈ ਰੇਲ ਗੱਡੀਆਂ ਸਵੇਰੇ 11:40 ਵਜੇ ਰਵਾਨਾ ਹੋਣਗੀਆਂ ਅਤੇ ਅਗਲੇ ਦਿਨ ਰਾਤ 10:55 ਵਜੇ ਪਹੁੰਚਣਗੀਆਂ। ਇਸੇ ਤਰ੍ਹਾਂ ਜਲੰਧਰ ਤੋਂ ਕਟਿਹਾਰ ਲਈ ਰੇਲਗੱਡੀ (05733) 8 ਮਾਰਚ ਨੂੰ ਸਵੇਰੇ 5:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 3 ਵਜੇ ਕਟਿਹਾਰ ਪਹੁੰਚੇਗੀ। ਨਵੀਂ ਦਿੱਲੀ ਤੋਂ 8 ਮਾਰਚ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਰੇਲ ਗੱਡੀ (04081) ਰਾਤ 11.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 5.28 ਮਿੰਟ 'ਤੇ ਜਲੰਧਰ ਕੈਂਟ ਪਹੁੰਚੇਗੀ। ਫਿਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਰਵਾਨਾ ਹੋ ਜਾਵੇਗੀ। 

ਇਹ ਵੀ ਪੜ੍ਹੋ :  ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ

ਇਸੇ ਤਰ੍ਹਾਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ (04082) 9 ਮਾਰਚ ਨੂੰ ਸਵੇਰੇ 9:20 ਵਜੇ ਰਵਾਨਾ ਹੋਵੇਗੀ ਅਤੇ ਜਲੰਧਰ ਕੈਂਟ ਸਟੇਸ਼ਨ 'ਤੇ ਦੁਪਹਿਰ 2:50 ਵਜੇ ਪਹੁੰਚੇਗੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਵਾਰਾਣਸੀ (04604) ਲਈ ਰੇਲਗੱਡੀ 9 ਮਾਰਚ ਨੂੰ ਸ਼ਾਮ 6:15 ਵਜੇ ਰਵਾਨਾ ਹੋਵੇਗੀ। ਇਹ ਜਲੰਧਰ ਕੈਂਟ ਸਟੇਸ਼ਨ 'ਤੇ ਰਾਤ 11:30 ਵਜੇ ਪਹੁੰਚੇਗੀ ਅਤੇ ਅਗਲੇ ਦਿਨ ਸ਼ਾਮ 7 ਵਜੇ ਵਾਰਾਣਸੀ ਪਹੁੰਚੇਗੀ। ਇਸੇ ਤਰ੍ਹਾਂ ਵਾਰਾਣਸੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ (04603) ਰੇਲਗੱਡੀ 11 ਮਾਰਚ ਨੂੰ ਸ਼ਾਮ 5:30 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2:30 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ। ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। 

ਇਹ ਵੀ ਪੜ੍ਹੋ : ਹੱਦ ਹੀ ਹੋ ਗਈ! ਚਾਵਾਂ ਨਾਲ ਸ਼ੋਅਰੂਮ 'ਚੋਂ ਕੱਢਵਾਈ ਸਕੂਟਰੀ, ਰੋਡ 'ਤੇ ਚੜ੍ਹਦੇ ਹੀ ਪੁਲਸ ਨੇ ਕਰ 'ਤਾ...

ਇਸੇ ਤਰ੍ਹਾਂ ਰੇਲਵੇ ਵਿਭਾਗ ਨੇ ਹੋਲੀ ਮੌਕੇ ਯਾਤਰੀਆਂ ਦੀ ਸਹੂਲਤ ਅਤੇ ਭੀੜ ਨੂੰ ਘੱਟ ਕਰਨ ਲਈ ਅੰਮ੍ਰਿਤਸਰ-ਸਹਰਸਾ ਤਿਉਹਾਰ ਸਪੈਸ਼ਲ ਐਕਸਪ੍ਰੈੱਸ (04602/04601) ਚਲਾਉਣ ਦਾ ਵੀ ਫ਼ੈਸਲਾ ਲਿਆ ਹੈ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸਹਰਸਾ ਲਈ 8, 12 ਅਤੇ 16 ਮਾਰਚ ਨੂੰ ਚੱਲੇਗੀ, ਜਦਕਿ ਸਹਰਸਾ ਤੋਂ ਅੰਮ੍ਰਿਤਸਰ ਲਈ 10, 14 ਅਤੇ 18 ਮਾਰਚ ਨੂੰ ਚਲਾਈ ਜਾਵੇਗੀ। ਇਹ ਟ੍ਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵੀ ਰੁਕੇਗੀ, ਜਿੱਥੋਂ ਯਾਤਰੀ ਸਫ਼ਰ ਕਰ ਸਕਦੇ ਹਨ। ਅੰਮ੍ਰਿਤਸਰ ਤੋਂ ਚੱਲਣ ਵਾਲੀ ਟ੍ਰੇਨ ਨੰਬਰ 04602 ਜਲੰਧਰ ਸਿਟੀ ਸਟੇਸ਼ਨ ’ਤੇ ਰਾਤ 9.15 ਵਜੇ ਪਹੁੰਚੇਗੀ ਅਤੇ 9.17 ਵਜੇ ਰਵਾਨਾ ਹੋਵੇਗੀ, ਜਦਕਿ ਵਾਪਸੀ ਦੌਰਾਨ ਟ੍ਰੇਨ ਨੰਬਰ 04601 ਸਹਰਸਾ ਤੋਂ ਚੱਲ ਕੇ ਜਲੰਧਰ ਸਿਟੀ ਸਟੇਸ਼ਨ ’ਤੇ ਸ਼ਾਮ 5 ਵਜੇ ਪਹੁੰਚੇਗੀ ਅਤੇ 5.05 ਵਜੇ ਅੱਗੇ ਲਈ ਰਵਾਨਾ ਹੋਵੇਗੀ। ਇਹ ਟ੍ਰੇਨ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਗੌਂਡਾ, ਗੋਰਖਪੁਰ, ਛਪਰਾ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਬੇਗੂਸਰਾਏ ਅਤੇ ਖਗੜੀਆ ਤੋਂ ਹੁੰਦੇ ਹੋਏ ਸਹਰਸਾ ਪਹੁੰਚੇਗੀ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News