ਸੰਗਰੂਰ 'ਚ ਪੋਲਿੰਗ ਦੌਰਾਨ ਈ.ਵੀ.ਐੱਮ ਮਸ਼ੀਨ ਹੋਈ ਖ਼ਰਾਬ , ਇਕ ਘੰਟਾ ਪੋਲਿੰਗ ਰਹੀ ਬੰਦ

06/23/2022 12:59:35 PM

ਲੌਂਗੋਵਾਲ ( ਵਸ਼ਿਸ਼ਟ,ਵਿਜੇ) : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਇੱਥੇ ਬੂਥ ਨੰਬਰ 51 ਉਤੇ ਅੱਜ ਈ.ਵੀ.ਐੱਮ ਖ਼ਰਾਬ ਹੋਣ ਕਾਰਨ ਇਕ ਘੰਟਾ ਪੋਲਿੰਗ ਬੰਦ ਰਹੀ। ਇਸ ਮੌਕੇ ਐੱਸ .ਡੀ .ਐੱਮ ਸੁਨਾਮ ਸ. ਜਸਪ੍ਰੀਤ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪਹਿਲਾਂ ਮਸ਼ੀਨ ਨੂੰ ਤਕਨੀਸ਼ਨਾਂ ਰਾਹੀਂ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਮਸ਼ੀਨ ਦੁਬਾਰਾ ਚਾਲੂ ਨਾ ਹੋ ਸਕੀ ਤਾਂ ਐੱਸ.ਡੀ.ਐੱਮ ਨੇ ਮਸ਼ੀਨ ਨੂੰ ਬਦਲਵਾ ਕੇ ਦੁਬਾਰਾ ਪੋਲਿੰਗ ਸ਼ੁਰੂ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐੱਮ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 10.15 ਵਜੇ ਦੇ ਕਰੀਬ ਲੌਂਗੋਵਾਲ ਦੇ 51 ਨੰਬਰ ਬੂਥ ਦੀ ਈ.ਵੀ.ਐੱਮ ਮਸ਼ੀਨ ਚ ਖ਼ਰਾਬੀ ਆਉਣ ਕਾਰਨ ਕੁਨੈਕਟ ਨਹੀਂ ਹੋ ਪਾਈ । ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਮਸ਼ੀਨ ਠੀਕ ਨਾ ਹੋ ਸਕੀ ਜਿਸ ਕਾਰਨ 11.15 ਵਜੇ ਬਦਲਵੀ ਮਸ਼ੀਨ ਦਾ ਪ੍ਰਬੰਧ ਕਰਕੇ ਦੁਬਾਰਾ ਪੋਲਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਪੋਲਿੰਗ ਦਾ ਕੰਮ ਪੂਰੇ ਇਲਾਕੇ ਵਿਚ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ । ਜਾਣਕਾਰੀ ਅਨੁਸਾਰ ਹੁਣ ਤੱਕ 20 ਫੀਸਦੀ ਦੇ ਕਰੀਬ ਪੋਲਿੰਗ ਹੋਈ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਈ ਵੋਟ

ਸੰਗਰੂਰ ਜ਼ਿਮਨੀ ਚੋਣ ਦੀ ਪੋਲਿੰਗ ਸਵੇਰ ਤੋਂ ਸ਼ੁਰੂ ਹੋ ਗਈ ਹੈ। ਇਸ ਮੌਕੇ ਪਾਰਟੀ ਉਮੀਦਵਾਰਾਂ, ਹਲਕਾ ਵਿਧਾਇਕਾਂ ਅਤੇ ਸੰਗਰੂਰ ਦੇ ਹਰ ਹਲਕੇ ਦੇ ਲੋਕਾਂ ਨੇ ਵੋਟ ਪਾਈ ਹੈ। ਜ਼ਿਕਰਯੋਗ ਹੈ ਕਿ ਪਾਰਟੀ ਉਮੀਦਵਾਰਾਂ ਨੇ ਇਸ ਚੋਣ ਲਈ ਪ੍ਰਚਾਰ ਕਰਨ 'ਚ ਪੂਰਾ ਜ਼ੋਰ ਲਗਾ ਦਿੱਤਾ ਹੈ ਅਤੇ ਇਸ ਨੂੰ ਲੈ ਕੇ ਸੰਗਰੂਰ ਵਾਸੀ ਅਤੇ ਸਿਆਸੀ ਪਾਰਟੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News