ਸ਼ਾਮ ਦਾ ਕਰਫ਼ਿਊ ਸ਼ੁਰੂ ਹੁੰਦੇ ਸਾਰ ਹੀ ਲੱਗ ਜਾਂਦੈ ਸਾਈਕਲਿਟਸ ਦਾ ਮੇਲਾ
Wednesday, Jun 16, 2021 - 10:48 AM (IST)
ਅੰਮ੍ਰਿਤਸਰ (ਜ.ਬ, ਅਵਧੇਸ਼) - ਟ੍ਰਿਲੀਅਮ ਮਾਲ ਦੇ ਬਾਹਰ ਬਣੇ ਸਾਈਕਲ ਲੇਨ ’ਚ ਇਸ ਕਰਫ਼ਿਊ ਦੇ ਨਿਯਮਾਂ ਦੀਆਂ ਧੱਜੀਆਂ ਉੱਡਦੇ ਨਜ਼ਰ ਆਉਂਦੇ ਹਨ। ਇੱਥੇ ਬੱਸ ਨਹੀਂ ਜਦੋਂ ਇੱਥੇ ਕਾਫ਼ੀ ਗਿਣਤੀ ’ਚ ਸਾਈਕਲਿਸਟ ਅਤੇ ਲੋਕ ਇੱਥੇ ਮੇਲੇ ਦੇ ਰੂਪ ’ਚ ਇਕੱਠੇ ਹੁੰਦੇ ਹਨ ਤਾਂ ਇਨ੍ਹਾਂ ਕੋਲ ਪੁਲਸ ਦੀ ਗੱਡੀ ਵੀ ਖੜ੍ਹੀ ਹੁੰਦੀ ਹੈ, ਜੋ ਕੁਝ ਨਹੀਂ ਕਹਿੰਦੇ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ
ਹੁਣ ਪ੍ਰਸ਼ਨ ਇੱਥੇ ਇਹ ਹੈ ਕਿ ਜੇਕਰ ਪੁਲਸ ਕਰਮਚਾਰੀਆਂ ਦੇ ਸਾਹਮਣੇ ਕੋਵਿਡ-19 ਦੇ ਫੇਸ ਮਾਸਕ ਪਹਿਨਣ ਅਤੇ ਕਰਫ਼ਿਊ ਦੀਆਂ ਧੱਜੀਆਂ ਉੱਡ ਰਹੀਆਂ ਹੋਣ ਤਾਂ ਪੁਲਸ ਵਾਲੇ ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ ਕਰਦੇ? ਜਾਂ ਫਿਰ ਪੁਲਸ ਇਨ੍ਹਾਂ ਨੂੰ ਪ੍ਰੋਟੇਕਸ਼ਨ ਦੇ ਰਹੀ ਹੈ ਕਿ ਤੁਸੀਂ ਲੋਕ ਕਰਫ਼ਿਊ ਦੇ ਨਿਯਮਾਂ ਦੀਆਂ ਧੱਜੀਆਂ ਉਡਾਓ। ਇਹ ਵੱਡਾ ਪ੍ਰਸ਼ਨ ਹੈ ਕਿ ਇਕ ਪਾਸੇ ਪੂਰੇ ਸ਼ਹਿਰ ’ਚ ਸ਼ਾਮ ਦੇ 7 ਵਜ ਦੇ ਹੀ ਲਿੰਕ ਰੋਡ ਅਤੇ ਹੋਰ ਗਲੀ ਮੁਹੱਲੇ ਅਤੇ ਕਾਲੋਨੀਆਂ ਆਦਿ ਸੁੰਨਸਾਨ ਹੋ ਜਾਂਦੀਆਂ ਹਨ, ਕਿਸੇ ਆਮ ਬੰਦਿਆਂ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤਾਂ ਫਿਰ ਇਹ ਸਾਈਕਲਿਸਟ ਇੰਨ੍ਹੇ ਵਿਸ਼ੇਸ਼ ਵਿਅਕਤੀ ਹਨ ਕਿ ਇਨ੍ਹਾਂ ਨੂੰ ਕਰਫ਼ਿਊ ਦੇ ਨਿਯਮ ਮੰਨਣ ਦੀ ਜ਼ਰੂਰਤ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)