ਦੇਸ਼ ਦੇ ਪਹਿਲੇ ਈ. ਵੀ. ਫਰੈਂਡਲੀ ਹਾਈਵੇਅ ''ਤੇ 200 ਦੇ ਕਰੀਬ ਲੱਗੇ ਚਾਰਜਿੰਗ ਪੁਆਇੰਟ

07/04/2022 2:17:14 PM

ਚੰਡੀਗੜ੍ਹ : ਦੇਸ਼ ਦੇ ਪਹਿਲੇ ਈ. ਵੀ ਫਰੈਂਡਲੀ ਹਾਈਵੇਅ 'ਤੇ ਹੁਣ ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਗਿਣਤੀ ਨੇ ਤਸਵੀਰ ਕਾਫ਼ੀ ਬਦਲ ਦਿੱਤੀ ਹੈ। ਅੰਬਾਲਾ ਤੋਂ ਲੈ ਕੇ ਦਿੱਲੀ ਤੱਕ ਇਸ ਹਾਈਵੇਅ 'ਤੇ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੇ 200 ਤੋਂ ਜ਼ਿਆਦਾ ਈ. ਵੀ. ਚਾਰਜਿੰਗ ਪੁਆਇੰਟ ਲੱਗ ਚੁੱਕੇ ਹਨ, ਹਾਲਾਂਕਿ ਇਨ੍ਹਾਂ 'ਚੋਂ ਸਾਰੇ ਅਜੇ ਕੰਮ ਨਹੀਂ ਕਰਦੇ। ਹਰ ਚਾਰਜਿੰਗ ਪੁਆਇੰਟ 'ਤੇ ਰੋਜ਼ਾਨਾ ਔਸਤਨ 10 ਤੋਂ 15 ਗੱਡੀਆਂ ਆਉਂਦੀਆਂ ਹਨ। ਜ਼ਿਆਦਾਤਰ ਚਾਰਜਿੰਗ ਪੁਆਇੰਟ ਰੈਸਟੋਰੇਂਟਾਂ ਦੇ ਕਰੀਬ ਹਨ।

ਲੋਕ ਗੱਡੀ ਚਾਰਜ 'ਤੇ ਲਾ ਕੇ ਲੰਚ ਜਾਂ ਡਿਨਰ ਵੀ ਕਰ ਲੈਂਦੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ-ਦਿੱਲੀ ਹਾਈਵੇਅ ਨੂੰ ਈ. ਵੀ. ਫਰੈਂਡਲੀ ਬਣਾਉਣ ਦਾ ਐਲਾਨ ਤਾਂ ਸਾਲ 2019 'ਚ ਹੀ ਹੋ ਗਿਆ ਸੀ ਪਰ ਉਸ ਸਮੇਂ ਨਾ ਤਾਂ ਇਲੈਕਟ੍ਰਿਕ ਵਾਹਨ ਸਨ ਅਤੇ ਚਾਰਜਿੰਗ ਸਟੇਸ਼ਨ ਵੀ ਕੁੱਝ ਦੀ ਥਾਵਾਂ 'ਤੇ ਲੱਗੇ ਸਨ। 6 ਮਹੀਨਿਆਂ ਦੇ ਅੰਦਰ ਹਰ 5-6 ਕਿਲੋਮੀਟਰ ਦੀ ਦੂਰੀ 'ਤੇ ਚਾਰਜਿੰਗ ਸਟੇਸ਼ਨ ਬਣ ਜਾਣਗੇ। ਅਜਿਹੇ 'ਚ 24 ਘੰਟੇ ਵਾਹਨ ਚਾਰਜਿੰਗ ਦੀ ਸਹੂਲਤ ਮੁਹੱਈਆ ਹੋਵੇਗੀ।


Babita

Content Editor

Related News