ETT ਕਾਡਰ ਦੀਆਂ 5994 ਅਸਾਮੀਆਂ, ਭਰਤੀ ਪ੍ਰੀਖਿਆ ''ਚ 15,205 ਪ੍ਰੀਖਿਆਰਥੀਆਂ ਨੇ ਲਿਆ ਹਿੱਸਾ

Monday, Jul 29, 2024 - 10:55 AM (IST)

ETT ਕਾਡਰ ਦੀਆਂ 5994 ਅਸਾਮੀਆਂ, ਭਰਤੀ ਪ੍ਰੀਖਿਆ ''ਚ 15,205 ਪ੍ਰੀਖਿਆਰਥੀਆਂ ਨੇ ਲਿਆ ਹਿੱਸਾ

ਚੰਡੀਗੜ੍ਹ (ਮਨਜੋਤ) : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ 'ਚ ਈ. ਟੀ. ਟੀ. ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ 'ਚ ਐਤਵਾਰ ਨੂੰ 15,205 ਪ੍ਰੀਖਿਆਰਥੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰੀਖਿਆ ਲਈ ਕੁੱਲ 19832 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ 2 ਸ਼ੱਕੀ ਪ੍ਰੀਖਿਆਰਥੀਆਂ ਨੂੰ ਫੜ੍ਹਿਆ ਗਿਆ, ਜਿਨ੍ਹਾਂ ਖ਼ਿਲਾਫ਼ ਪੁਲਸ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਇਨ੍ਹਾਂ ਉਮੀਦਵਾਰਾਂ ਲਈ ਮੋਹਾਲੀ ਅਤੇ ਚੰਡੀਗੜ੍ਹ ਦੇ ਕੁੱਲ 56 ਸੈਂਟਰ ਬਣਾਏ ਗਏ ਸਨ।


author

Babita

Content Editor

Related News