ਅੰਮ੍ਰਿਤਸਰ 'ਚ ਧਮਾਕੇ ਮਗਰੋਂ ਪੰਜਾਬ ਦੀ ਇਸ ਪੁਲਸ ਚੌਂਕੀ ਨੇੜਿਓਂ ਮਿਲਿਆ 'ਬੰਬ'
Monday, Dec 02, 2024 - 07:55 PM (IST)
ਨਵਾਂਸ਼ਹਿਰ- ਬੀਤੇ ਦਿਨੀਂ ਅੰਮ੍ਰਿਤਸਰ ਗੁਰਬਖ਼ਸ਼ ਨਗਰ ਇਲਾਕੇ 'ਚੇ ਪੁਲਸ ਚੌਂਕੀ ਦੇ ਬਾਹਰ ਹੋਏ ਧਮਾਕੇ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਪੰਜਾਬ ਦੀ ਇਕ ਹੋਰ ਪੁਲਸ ਚੌਂਕੀ ਦੇ ਕੋਲ ਬੰਬਨੁਮਾ ਚੀਜ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪੂਰੇ ਇਲਾਕੇ ਦੇ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤਾਜ਼ਾ ਮਾਮਲਾ ਨਵਾਂਸ਼ਹਿਰ ਜ਼ਿਲ੍ਹੇ ਦੇ ਕਾਠਗੜ੍ਹ ਇਲਾਕੇ ਦਾ ਹੈ, ਜਿੱਥੋਂ ਦੇ ਪੁਲਸ ਥਾਣੇ ਨੇੜੇ ਇਕ ਸ਼ੱਕੀ ਚੀਜ਼ ਮਿਲੀ ਹੈ। ਇਹ ਘਟਨਾ ਤੜਕੇ ਕਰੀਬ 3 ਵਜੇ ਦੀ ਹੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਐੱਸ.ਪੀ. ਨਵਾਂਸ਼ਹਿਰ ਮਹਿਤਾਬ ਸਿੰਘ, ਡੀ.ਐੱਸ.ਪੀ. (ਡੀ) ਨਵਾਂਸ਼ਹਿਰ ਡਾ. ਮੁਕੇਸ਼ ਕੁਮਾਰ, ਡੀ.ਐੱਸ.ਪੀ. ਬਲਾਚੌਰ ਸ਼ਾਮ ਸੁੰਦਰ ਸ਼ਰਮਾ, ਐੱਸ.ਐੱਚ.ਓ. ਕਾਠਗੜ੍ਹ ਰਣਜੀਤ ਸਿੰਘ ਬੰਬ ਡਿਸਪੋਜ਼ਲ ਸਕੁਆਡ ਸਮੇਤ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ- ਭੂਆ ਕੋਲ ਆਏ ਮੁੰਡੇ ਦੇ ਦੋਸਤ ਹੀ ਬਣ ਗਏ 'ਵੈਰੀ', ਬੰਦ ਕੋਠੀ 'ਚੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਕਿ...
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਸਵੇਰ ਸਮੇਂ ਤੋਂ ਹੀ ਪੁਲਸ ਥਾਣੇ ਵਿਖੇ ਪਹੁੰਚੇ ਹੋਏ ਹਨ ਤੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਹਾਲਾਂਕਿ ਸੂਤਰਾਂ ਮੁਤਾਬਕ ਉੱਥੇ ਬੰਬ ਵਰਗੀ ਸ਼ੱਕੀ ਵਸਤੂ ਤਾਂ ਮਿਲੀ ਹੈ, ਜਦਕਿ ਕਈ ਮੀਡੀਆ ਰਿਪੋਰਟਾਂਂ ਮੁਤਾਬਕ ਇਹ ਵਸਤੂ ਹੈਂਡ ਗ੍ਰਨੇਡ ਦੱਸੀ ਜਾ ਰਹੀ ਹੈ। ਪਰ ਫ਼ਿਲਹਾਲ ਪੁਲਸ ਅਧਿਕਾਰੀਆਂ ਨੇ ਇਸ ਬਾਰੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ 'ਚੋਂ ਇਕ ਪੁਲਸ ਥਾਣੇ ਦੇ ਬਾਹਰੋਂ ਸ਼ੱਕੀ ਵਸਤੂ ਬਰਾਮਦ ਹੋਈ ਸੀ, ਜਦਕਿ ਉਸ ਮਗਰੋਂ ਅੰਮ੍ਰਿਤਸਰ ਦੇ ਹੀ ਗੁਰਬਖ਼ਸ਼ ਨਗਰ ਪੁਲਸ ਚੌਂਕੀ ਦੇ ਬਾਹਰ ਧਮਾਕਾ ਵੀ ਹੋ ਗਿਆ ਸੀ। ਇਸ ਕਾਰਨ ਹੁਣ ਜਦੋਂ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤਾਂ ਲੋਕਾਂ ਦੇ ਮਨਾਂ 'ਚ ਡਰ ਨੇ ਘਰ ਕਰ ਲਿਆ ਹੈ ਕਿ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ।
ਇਹ ਵੀ ਪੜ੍ਹੋ- ਗੈਸ ਕੰਪਨੀਆਂ ਵੱਲੋਂ ਗਾਹਕਾਂ ਲਈ ਸਖ਼ਤ ਹਦਾਇਤ ; ਨਾ ਕੀਤਾ ਇਹ ਕੰਮ ਤਾਂ ਸਬਸਿਡੀ 'ਤੇ ਲੱਗ ਜਾਵੇਗੀ 'ਬ੍ਰੇਕ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e