ਨਵਾਂਸ਼ਹਿਰ ਵਿਖੇ ਕੌਮੀ ਲੋਕ ਅਦਾਲਤ ''ਚ 4 ਹਜ਼ਾਰ ਤੋਂ ਵੱਧ ਕੇਸਾਂ ਦਾ ਕੀਤਾ ਗਿਆ ਨਿਪਟਾਰਾ

Saturday, Mar 08, 2025 - 06:25 PM (IST)

ਨਵਾਂਸ਼ਹਿਰ ਵਿਖੇ ਕੌਮੀ ਲੋਕ ਅਦਾਲਤ ''ਚ 4 ਹਜ਼ਾਰ ਤੋਂ ਵੱਧ ਕੇਸਾਂ ਦਾ ਕੀਤਾ ਗਿਆ ਨਿਪਟਾਰਾ

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ 'ਚ 4 ਹਜ਼ਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ।  ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ. ਏ. ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਦੀ ਅਗਵਾਈ ਹੇਠ ਅਤੇ ਸੀ. ਜੇ. ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਡਾ. ਅਮਨਦੀਪ ਦੀ ਦੇਖ-ਰੇਖ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਅਤੇ ਸਬ-ਡਿਵੀਜ਼ਨ ਕੋਰਟ ਤਹਿਸੀਲ ਬਲਾਚੌਰ ਵਿਖੇ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ। 

ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਪ੍ਰਿਆ ਸੂਦ ਵੱਲੋਂ ਕੌਮੀ ਲੋਕ ਅਦਾਲਤ ਦੇ ਸਾਰੇ ਬੈਂਚਾਂ ਦਾ ਜਾਇਜ਼ਾ ਲਿਆ ਗਿਆ। ਇਸ ਕੌਮੀ ਅਦਾਲਤ ਦੌਰਾਨ ਲਗਾਏ ਗਏ 8 ਬੈਚਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ 5387 ਕੇਸਾਂ ਵਿਚੋਂ 4044 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ’ਤੇ ਨਿਪਟਾਰਾ ਕਰਦਿਆਂ 7 ਕਰੋੜ 12 ਲੱਖ 3 ਹਜ਼ਾਰ 481 ਰੁਪਏ ਦੇ ਅਵਾਰਡ ਸੁਣਾਏ ਗਏ। ਜਾਣਕਾਰੀ ਦਿੰਦੇ ਜ਼ਿਲ੍ਹਾ ਅਤੇ ਸੈਸ਼ਨ ਸਨ ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਇਸ ਕੌਮੀ ਅਦਾਲਤ ਦੌਰਾਨ ਵੱਖ-ਵੱਖ ਕੇਸਾਂ ਦੀ ਸੁਣਵਾਈ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਪੱਧਰ ’ਤੇ 6 ਬੈਂਚ ਅਤੇ ਕੋਰਟ ਸਬ-ਡਿਵੀਜ਼ਨ ਬਲਾਚੌਰ ਵਿਖੇ 2 ਬੈਂਚ ਲਗਾਏ ਗਏ। 

ਇਹ ਵੀ ਪੜ੍ਹੋ : Punjab: NRI ਨੇ ਉਡਾ 'ਤੇ 2 ਬੰਦੇ, ਕਈ ਕਿਲੋਮੀਟਰ ਘੜੀਸਿਆ ਮੋਟਰਸਾਈਕਲ, ਮੰਜ਼ਰ ਵੇਖ ਸਹਿਮੇ ਲੋਕ

ਇਸ ਕੌਮੀ ਅਦਾਲਤ ਦੌਰਾਨ ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਅਸ਼ੋਕ ਕਪੂਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਰੁਨੇਸ਼ ਕੁਮਾਰ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਬਲਜਿੰਦਰ ਸਿੰਘ ਮਾਨ, ਸਿਵਲ ਜੱਜ (ਸੀਨੀਅਰ ਡਵੀਜ਼ਨ) ਅਪਰਾਜਿਤਾ ਜੋਸ਼ੀ, ਵਧੀਕ ਸਿਵਲ ਜੱਜ) ਸੀਨੀਅਰ ਡਵੀਜ਼ਨ ਕੋਂਪਲ ਧੰਜਲ, ਸਿਵਲ ਜੱਜ (ਜੂਨੀਅਰ ਡਵੀਜ਼ਨ) ਤੁਸ਼ਾਰ ਕੌਰ ਥਿੰਦ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਲਵਜਿੰਦਰ ਕੌਰ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਪਪਨੀਤ ਕੌਰ ਦੀਆਂ ਅਦਾਲਤਾਂ ਵੱਲੋ ਇਸ ਕੌਮੀ ਲੋਕ ਅਦਾਲਤ ਵਿਚ ਲੱਗੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਦੋਵੇਂ ਧਿਰਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਬੈਚਾਂ ਦੇ ਨਾਲ ਮੈਂਬਰ ਦੇ ਤੌਰ ’ਤੇ ਐਡਵੋਕੇਟ ਜਸ਼ਨਦੀਪ, ਐਡਵੋਕੇਟ ਸਪਨਾ ਜੱਗੀ, ਐਡਵੋਕੇਟ ਦਿਲਪ੍ਰੀਤ ਕੌਰ, ਐਡਵੋਕੇਟ ਬਲਜੀਤ ਕੌਰ, ਐਡਵੋਕੇਟ ਜੋਤੀ ਭਾਟੀਆ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਦੀਪਕ ਸ਼ਰਮਾ, ਦਿਨੇਸ਼ ਭਾਰਦਵਾਜ, ਮੈਂਬਰ (ਸਥਾਈ ਲੋਕ ਅਦਾਲਤ) ਸਤਨਾਮ ਸਿੰਘ, ਮੈਂਬਰ (ਜਨ-ਉਪਯੋਗੀ ਸੇਵਾਵਾਂ) ਸਥਾਈ ਲੋਕ ਅਦਾਲਤ, ਸਿਵਾਨੀ ਮੈਬਰ, ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਅਤੇ ਡੀ. ਐੱਲ. ਐੱਸ. ਏ. ਦੇ ਨੋਮੀਨੇਸ਼ਨ ਮੈਬਰ ਰੂਬੀ, ਜੇ. ਐੱਸ. ਗਿੱਧਾ (ਉਪਕਾਰ ਐੱਨ. ਜੀ. ਓ), ਰਤਨ ਜੈਨ ( ਦੁਆਬਾ ਸੇਵਾ ਸੰਮਤੀ ਐੱਨ. ਜੀ. ਓ), ਗੁਰਮੁੱਖ ਸਿੰਘ ਸੰਧੂ (ਲਾਇਨ ਕਲੱਬ ਐੱਨ. ਜੀ. ਓ) ਤਰਸੇਮ ਸਿੰਘ ਪਠਲਾਵਾ (ਏਕ ਨੂਰ ਸੇਵਾ ਸੰਸਥਾ), ਵਿਕਰਮ ਜੀਤ ਸਿੰਘ, ਮੈਨੇਜਰ (ਬੀ,ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਐੱਨ. ਜੀ. ਓ) ਸ਼ਾਮਲ ਸਨ। 

ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ

ਇਸ ਮੌਕੇ ਜਿਲ੍ਹਾ ਅਤੇ ਸ਼ੈਸਨ ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮਕਸਦ ਦੋਵਾਂ ਧਿਰਾਂ ਦਾ ਆਪਸੀ ਸਮਝੌਤੇ ਅਤੇ ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫ਼ੈਸਲਾ ਕਰਵਾਉਣਾ ਹੈ, ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ ਅਤੇ ਲੋਕਾਂ ਵਿਚ ਆਪਸੀ ਭਾਈਚਾਰਾ ਅਤੇ ਪਿਆਰ ਬਣਿਆ ਰਹੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਤਰਾਂ ਦੀਆਂ ਸਮੇ-ਸਮੇ ’ਤੇ ਲੱਗ ਰਹੀਆਂ ਲੋਕ ਅਦਾਲਤਾਂ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News