ਸਿਪਾਹੀ ਜਨਰਲ ਡਿਊਟੀ ਲਈ ਹੋਣ ਵਾਲੀ ਕਾਮਨ ਦਾਖ਼ਲਾ ਪ੍ਰੀਖਿਆ ਮੁਲਤਵੀ

Wednesday, Apr 21, 2021 - 04:21 PM (IST)

ਸਿਪਾਹੀ ਜਨਰਲ ਡਿਊਟੀ ਲਈ ਹੋਣ ਵਾਲੀ ਕਾਮਨ ਦਾਖ਼ਲਾ ਪ੍ਰੀਖਿਆ ਮੁਲਤਵੀ

ਮੋਹਾਲੀ (ਪਰਦੀਪ) : ਕੋਵਿਡ-19 ਸਥਿਤੀ ਨੂੰ ਵੇਖਦਿਆਂ 25 ਅਪ੍ਰੈਲ, 2021 ਨੂੰ ਸੀ. ਜੀ. ਕੰਪਲੈਕਸ, ਲੁਧਿਆਣਾ ਵਿਖੇ ਹੋਣ ਵਾਲੀ ਸਿਪਾਹੀ ਜਨਰਲ ਡਿਊਟੀ ਲਈ ਦਾਖ਼ਲਾ ਪ੍ਰੀਖਿਆ (ਸੀ. ਈ. ਈ.) ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਰਨਲ ਸਜੀਵ ਐਨ, ਡਾਇਰੈਕਟਰ ਭਰਤੀ ਨੇ ਦਿੱਤੀ।
 ਪ੍ਰੀਖਿਆ ਲਈ ਨਵੀਆਂ ਤਾਰੀਖ਼ਾਂ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।

ਉਮੀਦਵਾਰਾਂ ਨੂੰ ਸੀ. ਈ. ਈ. ਲਈ ਨਵੇਂ ਦਾਖ਼ਲਾ ਕਾਰਡ ਆਰਮੀ ਰੈਕੀਊਟਿੰਗ ਦਫ਼ਤਰ, ਲੁਧਿਆਣਾ ਤੋਂ ਪ੍ਰਾਪਤ ਕਰਨ ਲਈ ਸੂਚਿਤ ਕੀਤਾ ਜਾਵੇਗਾ। ਉਮੀਦਵਾਰ www.joinindianarmy.nic.in ਰਾਹੀਂ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀ. ਈ. ਈ. ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ. ਏ. ਐਸ. ਨਗਰ (ਮੋਹਾਲੀ) ਦੇ ਉਮੀਦਵਾਰਾਂ ਲਈ ਆਯੋਜਿਤ ਕਰਵਾਈ ਜਾਣੀ ਸੀ, ਜੋ 7 ਦਸੰਬਰ 2020 ਤੋਂ 20 ਦਸੰਬਰ 2020 ਤੱਕ ਏ. ਐੱਸ. ਕਾਲਜ ਖੰਨਾ ਵਿਖੇ ਆਰਮੀ ਭਰਤੀ ਰੈਲੀ ਤੋਂ ਬਾਅਦ ਡਾਕਟਰੀ ਤੌਰ 'ਤੇ ਤੰਦਰੁਸਤ ਘੋਸ਼ਿਤ ਕੀਤੇ ਗਏ ਸਨ।


author

Babita

Content Editor

Related News