ਮਸਲਿਆਂ 'ਚ ਉਲਝੇ ਪੰਜਾਬ ਲਈ 'ਨਵੀਂ ਚੁਣੌਤੀ'- ਨੌਜਵਾਨਾਂ 'ਚ ਘਟ ਰਿਹੈ ਵੋਟਾਂ ਪ੍ਰਤੀ ਉਤਸ਼ਾਹ

01/24/2022 5:45:37 PM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ। ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਚੋਣ ਕਮਿਸ਼ਨ ਵੀ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰ ਰਿਹਾ ਹੈ ਪਰ ਮੌਜੂਦਾ ਮਾਹੌਲ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਨੌਜਵਾਨਾਂ 'ਚ ਚੋਣਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਨਹੀਂ ਹੈ। ਨੌਜਵਾਨ ਜੋ 18 ਤੋਂ 19 ਸਾਲ ਦੇ ਨਵੇਂ ਵੋਟਰ ਹਨ, ਵੋਟਰ ਕਾਰਡ ਬਣਾਉਣ ਤੋਂ ਕਤਰਾ ਰਹੇ ਹਨ। ਵੋਟਰ ਕਾਰਡ ਨਾ ਹੋਣ ਕਾਰਨ ਉਹ ਵੋਟ ਵੀ ਨਹੀਂ ਪਾ ਸਕਣਗੇ। ਪੰਜਾਬ ਦੇ ਲੋਕ ਨੌਜਵਾਨ ਮੁੱਖ ਮੰਤਰੀ ਤਾਂ ਚਾਹੁੰਦੇ ਹਨ ਪਰ ਪੰਜਾਬ ਦਾ ਨੌਜਵਾਨ ਵਰਗ ਹੀ ਵੋਟਾਂ ਪ੍ਰਤੀ ਉਦਾਸੀਨ ਨਜ਼ਰ ਆ ਰਿਹਾ ਹੈ। ਸੂਬੇ 'ਚ 18-19 ਸਾਲ ਦੇ ਨੌਜਵਾਨਾਂ ਦੀ ਗਿਣਤੀ 9 ਲੱਖ ਤੋਂ ਵਧੇਰੇ ਹੈ ਪਰ ਇਨ੍ਹਾਂ ਚੋਣਾਂ ਦੌਰਾਨ ਕਰੀਬ 2.7 ਲੱਖ (29ਫ਼ੀਸਦੀ) ਨੇ ਹੀ ਵੋਟਰ ਕਾਰਡ ਲਈ ਅਪਲਾਈ ਕੀਤਾ ਹੈ। ਯਾਨੀ 6 ਲੱਖ ਤੋਂ ਵਧੇਰੇ (71 ਫ਼ੀਸਦੀ) ਨੌਜਵਾਨ ਵੋਟਰ ਕਾਰਡ ਨਹੀਂ ਬਣਵਾ ਰਹੇ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਦੀ ਚਿੱਠੀ 'ਤੇ ਸੁਖਪਾਲ ਖਹਿਰਾ ਦਾ ਪਲਟਵਾਰ, ਦਿੱਤੀ ਵੱਡੀ ਚੁਣੌਤੀ

ਚੋਣ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਚ 22 ਜ਼ਿਲ੍ਹਿਆਂ 'ਚ ਸਭ ਤੋਂ ਵੱਧ ਵੋਟ ਬਣਵਾਉਣ ਵਾਲਿਆਂ ਦੀ ਗਿਣਤੀ ਨਵਾਂ ਸ਼ਹਿਰ 'ਚ ਰਹੀ ਹੈ, ਜਿੱਥੇ 18 ਤੋਂ 19 ਸਾਲ ਤੱਕ ਦੇ 50 ਹਜ਼ਾਰ ਤੋਂ ਵਧੇਰੇ ਨੌਜਵਾਨ ਹਨ, ਜਿਨ੍ਹਾਂ ਚ 45 ਫ਼ੀਸਦੀ ਨੌਜਵਾਨਾਂ ਨੇ ਵੋਟ ਬਣਵਾਈ ਹੈ, ਜਦਕਿ ਤਰਨ ਤਾਰਨ 'ਚ ਨੌਜਵਾਨਾਂ ਦੀ ਗਿਣਤੀ 41ਹਜ਼ਾਰ ਤੋਂ ਵਧੇਰੇ ਹੈ, ਜਦਕਿ 8200 ਨੇ ਹੀ ਵੋਟ ਬਣਵਾਈ ਹੈ, ਜੋ 19 ਫ਼ੀਸਦੀ ਬਣਦਾ ਹੈ। ਵੋਟ ਬਣਾਉਣ 'ਚ ਸਭ ਤੋਂ ਅੱਗੇ ਨਵਾਂ ਸ਼ਹਿਰ, ਜਦਕਿ ਸਭ ਤੋਂ ਪਿੱਛੇ ਤਰਨ ਤਾਰਨ ਦੇ ਨੌਜਵਾਨ ਰਹੇ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ: ਫਤਿਹਜੰਗ ਬਾਜਵਾ ਦੇ ਬੇਬਾਕ ਬੋਲ, ਦੱਸਿਆ ਕਾਂਗਰਸ 'ਚ ਕਿਸਨੇ ਕੀਤੀ ਮੋਟੀ ਕਮਾਈ (ਵੀਡੀਓ)

ਪੰਜਾਬ 'ਚ ਉਮਰ ਮੁਤਾਬਕ ਵੋਟਰਾਂ ਦੀ ਗਿਣਤੀ

ਉਮਰ ਗਿਣਤੀ ਵੋਟ
18-19 930406 278969
20-29 5848214 3966623
30-39 5011024 5689704
40-49 4259937 4223945
50-59 3408570 3246008
60-69 2102824 2135477
70-79 1274093 1221111
80+ 524920 513229

ਇਹ ਵੀ ਪੜ੍ਹੋ : ਪੰਜਾਬ ਤੋਂ ਇਲਾਵਾ ਯੂ.ਪੀ. 'ਚ ਵੀ ਚਰਚਾ ਦਾ ਵਿਸ਼ਾ ਬਣੀ ਵਿਧਾਨ ਸਭਾ ਸੀਟ ਨਵਾਂਸ਼ਹਿਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News