ਗੁੰਡਾਗਰਦੀ ਦਾ ਨੰਗਾ ਨਾਚ, ਘਰ ਅੰਦਰ ਦਾਖ਼ਲ ਹੋ ਜੋੜੇ 'ਤੇ ਕੀਤਾ ਹਮਲਾ, ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ
Monday, Feb 19, 2024 - 11:03 AM (IST)

ਫਰੀਦਕੋਟ - ਇਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਕੇ ਦੂਜੀ ਥਾਂ 'ਤੇ ਵਿਆਹ ਕਰਵਾਉਣਾ ਭਾਰੀ ਪੈ ਗਿਆ। ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਹੈ ਜਿਥੇ ਇਕ ਔਰਤ ਨੇ ਆਪਣੇ ਪਤੀ ਅਤੇ 2 ਬੱਚਿਆਂ ਨੂੰ ਛੱਡ ਕੇ ਮੁਹੱਲੇ ਦੀ ਦੂਸਰੀ ਗਲੀ ਵਿਚ ਰਹਿੰਦੇ ਇਕ ਨੌਜਵਾਨ ਨਾਲ ਵਿਆਹ ਕਰਵਾ ਲਿਆ ਅਤੇ ਉਸ ਨਾਲ ਰਹਿਣ ਲੱਗ ਗਈ ਸੀ। ਜੋ ਕਰੀਬ 4 ਮਹੀਨੇ ਦੂਜੇ ਪਤੀ ਨਾਲ ਰਹਿਣ ਤੋਂ ਬਾਅਦ ਬੀਤੇ ਦਿਨੀ ਫਰੀਦਕੋਟ ਆਪਣੇ ਪਹਿਲੇ ਘਰਵਾਲੇ(ਪਤੀ) ਕੋਲ ਆ ਕੇ ਰਹਿਨ ਲੱਗੀ ਪਈ ਸੀ। ਗੁੱਸੇ ਵਿਚ ਆਏ ਦੂਜੇ ਪਤੀ ਨੇ ਅੱਜ ਕੁਝ ਅਣਪਛਾਤੇ ਬੰਦਿਆਂ ਨਾਲ ਮਿਲ ਅੱਜ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਔਰਤ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਅਤੇ ਔਰਤ ਖ਼ੁਦ ਬੁਰੀ ਤਰ੍ਹਾਂ ਜਖਮੀਂ ਹੋ ਗਈ। ਇਸ ਮੌਕੇ ਪੀੜਤ ਔਰਤ ਅਤੇ ਉਸ ਦੀ ਸੱਸ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Luggage ਦੇਰੀ ਨਾਲ ਮਿਲਣ ਦੀ ਸ਼ਿਕਾਇਤਾਂ ਦਰਮਿਆਨ ਏਅਰਲਾਈਨ ਕੰਪਨੀਆਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼
ਇਸ ਮੌਕੇ ਜਾਣਕਾਰੀ ਦਿੰਦਿਆਂ DSP ਫਰੀਦਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਸਥਾਨਕ ਡੋਗਰ ਬਸਤੀ ਵਿਚ ਰਹਿਣ ਵਾਲੇ ਪਰਵਿੰਦਰ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਕੁਝ ਲੋਕਾਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਵਿਚ ਪਤੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਜਦੋਂ ਕੀ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗਗਸ ਮੈਡੀਕਲ ਵਿਚ ਦਾਖ਼ਲ ਕਰਵਾਇਆ। ਉਹਨਾਂ ਕਿਹਾ ਪੁਲਸ ਵਲੋਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਅੱਜ ਹੋਵੇਗੀ ਕਿਸਾਨਾਂ ਤੇ ਸਰਕਾਰ ਦਰਮਿਆਨ ਚੌਥੀ ਮੀਟਿੰਗ, ਕਿਸਾਨ- ਮੰਗਾਂ ਨਾ ਮੰਨੀਆਂ ਤਾਂ ਤੋੜਾਂਗੇ ਬੈਰੀਕੇਡ
ਇਹ ਵੀ ਪੜ੍ਹੋ : ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ 'ਤੇ, ਕਿਸਾਨ ਆਗੂ ਪੰਧੇਰ ਨੂੰ ਵੱਡੀਆਂ ਆਸਾਂ(Video)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8