ਲੱਖਾਂ ਰੁਪਏ ਲਗਾ ਇੰਗਲੈਂਡ ਭੇਜੀ ਪ੍ਰੇਮਿਕਾ ਨੇ ਥੋੜੇ ਦਿਨਾਂ ''ਚ ਬਦਲੇ ਰੰਗ, ਮੁੰਡੇ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

Thursday, Aug 01, 2024 - 06:27 PM (IST)

ਲੱਖਾਂ ਰੁਪਏ ਲਗਾ ਇੰਗਲੈਂਡ ਭੇਜੀ ਪ੍ਰੇਮਿਕਾ ਨੇ ਥੋੜੇ ਦਿਨਾਂ ''ਚ ਬਦਲੇ ਰੰਗ, ਮੁੰਡੇ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪਟਿਆਲਾ/ਸਮਾਣਾ : ਥਾਣਾ ਸਦਰ ਸਮਾਣਾ ਦੇ ਹੱਦ ਵਿਚ ਪੈਂਦੇ ਪਿੰਡ ਨਰਸਾਪੁਰ ਦੇ ਇਕ ਨੌਜਵਾਨ ਨੇ ਲਾਈਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਪਲਵਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰਿਕ ਦੇ ਦੋਸ਼ ਹਨ ਕਿ ਪਲਵਿੰਦਰ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਲਈ ਸੱਤ ਤੋਂ ਅੱਠ ਲੱਖ ਰੁਪਏ ਖਰਚ ਕੀਤੇ ਸਨ ਪਰ ਉਹ ਉੱਥੇ ਪਹੁੰਚ ਕੇ ਮੁੱਕਰ ਗਈ। ਇਸ ਨਾਲ ਪਰੇਸ਼ਾਨ ਹੋ ਕੇ ਪਲਵਿੰਦਰ ਸਿੰਘ ਨੇ ਸਿਰ ਵਿਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਥਾਣਾ ਸਦਰ ਸਮਾਣਾ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕੋਮਲਪ੍ਰੀਤ ਕੌਰ ਵਾਸੀ ਪਟਿਆਲਾ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ 13 ਸਾਲਾ ਧੀ, ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਮ੍ਰਿਤਕ ਦੇ ਚਾਚਾ ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦੀ ਕੋਮਲਪ੍ਰੀਤ ਕੌਰ ਨਾਲ ਦੋਸਤੀ ਸੀ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਕੁਝ ਮਹੀਨੇ ਪਹਿਲਾਂ, ਲੜਕੀ ਨੇ ਵਿਦੇਸ਼ ਜਾਣ ਦੀ ਗੱਲ ਕੀਤੀ ਅਤੇ ਪਲਵਿੰਦਰ ਸਿੰਘ ਨੇ ਆਪਣੇ ਪੈਸੇ ਨਾਲ ਉਸਨੂੰ ਇੰਗਲੈਂਡ ਭੇਜ ਦਿੱਤਾ ਪਰ ਇੰਗਲੈਂਡ ਪਹੁੰਚਣ ਤੋਂ ਬਾਅਦ ਲੜਕੀ ਦੇ ਵਿਹਾਰ ਬਦਲ ਗਿਆ ਅਤੇ ਉਹ ਅਕਸਰ ਪਲਵਿੰਦਰ ਸਿੰਘ ਨਾਲ ਝਗੜਾ ਕਰਨ ਲੱਗੀ। ਉਸਨੇ ਪਲਵਿੰਦਰ ਨੂੰ ਨੰਬਰ ਬਲੌਕ ਕਰਨ ਦੀ ਧਮਕੀ ਵੀ ਦਿੱਤੀ। ਮੰਗਲਵਾਰ ਦੀ ਰਾਤ ਦੋਵਾਂ ਵਿਚ ਝਗੜਾ ਹੋਇਆ ਅਤੇ ਬੁੱਧਵਾਰ ਸਵੇਰੇ ਫ਼ੋਨ 'ਤੇ ਵੀ ਝਗੜਾ ਜਾਰੀ ਸੀ। ਇਸ ਦੌਰਾਨ ਪਲਵਿੰਦਰ ਨੇ ਸਿਰ 'ਤੇ ਰਿਵਾਲਵਰ ਰੱਖ ਕੇ ਗੋਲੀ ਮਾਰ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ 'ਚ ਜਾਰੀ ਹੋਇਆ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News