ਇੰਗਲੈਂਡ ''ਚ ਪੜ੍ਹਨ ਗਈ ਪੰਜਾਬੀ ਕੁੜੀ ਦੀ ਮੌਤ, ਲਾਸ਼ ਪਿੰਡ ਪੁੱਜਣ ''ਤੇ ਕੀਤਾ ਗਿਆ ਅੰਤਿਮ ਸੰਸਕਾਰ
Monday, Jul 11, 2022 - 07:43 PM (IST)

ਪੱਟੀ (ਪਾਠਕ) - ਕੁਝ ਸਮਾਂ ਪਹਿਲਾਂ (ਇੰਗਲੈਂਡ) ਪੜ੍ਹਾਈ ਕਰਨ ਗਈ ਸਮਰੀਨ ਕੌਰ ਬੁਰਜ ਪੁੱਤਰੀ ਬਲਜਿੰਦਰ ਸਿੰਘ ਆੜ੍ਹਤੀਆ ਬੁਰਜ (ਰਾਏਪੁਰ ਬਲੀਮ) ਦਾ ਬੀਮਾਰੀ ਦੇ ਕਾਰਨ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ। ਅੱਜ ਉਸਦੀ ਮ੍ਰਿਤਕ ਦੇਹ ਜੱਦੀ ਪਿੰਡ ਬੁਰਜ ਵਿਖੇ ਪੁੱਜੀ ਪਹੁੰਚੀ, ਜਿੱਥੇ ਉਸਦਾ ਗਮਹੀਨ ਮਾਹੌਲ ’ਚ ਅਤਿੰਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਮ੍ਰਿਤਕ ਕੁੜੀ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਕੁੜੀ ਸਮਰੀਨ ਕੌਰ ਨੂੰ ਇੰਗਲੈਂਡ ਵਿਖੇ ਪੜ੍ਹਾਈ ਕਰਨ ਲਈ ਭੇਜਿਆ ਸੀ।
ਉਨ੍ਹਾਂ ਕਿਹਾ ਕਿ ਕੁਝ ਦਿਨ ਬੀਮਾਰ ਰਹਿਣ ਕਾਰਨ ਉਸਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ਕਾਰਨ ਪਿਛਲੇ ਮਹੀਨੇ 13 ਜੂਨ ਨੂੰ ਉਸਦੀ ਮੌਤ ਹੋ ਗਈ ਸੀ। ਇਸ ਮੌਕੇ ਗੁਰਚਰਨਪ੍ਰੀਤ ਸਿੰਘ ਮਾੜੀ ਮੇਘਾ, ਅਮਨਦੀਪ ਸਿੰਘ ਭਾਟੀਆ, ਕਰਮਜੀਤ ਸਿੰਘ ਲਾਲੀ, ਮਨਮੋਹਨ ਸਿੰਘ, ਗੁਰਦਰਸ਼ਨ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ ਅੰਮ੍ਰਿਤਸਰ ਆਦਿ ਨੇ ਬੁਰਜ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।