ਇੰਜੀਨੀਅਰਿੰਗ ਵਿਭਾਗ ਛੇਤੀ ਠੀਕ ਕਰਵਾਏਗਾ 400 ਖਸਤਾ ਹਾਲਤ ਮਕਾਨ

Saturday, Feb 23, 2019 - 12:44 PM (IST)

ਚੰਡੀਗੜ੍ਹ (ਸਾਜਨ) : ਹਾਊਸ ਅਲਾਟਮੈਂਟ 'ਚ ਹੋ ਰਹੀ ਮਾਰੋ-ਮਾਰੀ ਤੇ ਰੋਜ਼ਾਨਾ ਆ ਰਹੀਆਂ ਅਣਗਿਣਤ ਸਿਫਾਰਿਸ਼ਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਜੋ ਮਕਾਨ ਖਸਤਾ ਹਾਲਤ ਹੋ ਚੁੱਕੇ ਹਨ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਜੋ 400 ਸਰਕਾਰੀ ਮਕਾਨ ਫਿਲਹਾਲ ਖਸਤਾ ਹਾਲਤ 'ਚ ਹਨ, ਉਨ੍ਹਾਂ ਨੂੰ ਤੁਰੰਤ ਰੈਨੋਵੇਟ ਕਰਾਵੇ, ਤਾਂ ਕਿ ਜ਼ਰੂਰਤਮੰਦਾਂ ਨੂੰ ਇਨ੍ਹਾਂ ਦੀ ਅਲਾਟਮੈਂਟ ਹੋ ਸਕੇ। ਇੰਜੀਨੀਅਰਿੰਗ ਡਿਪਾਰਟਮੈਂਟ ਨੂੰ ਇਸਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਫਾਈਨਾਂਸ ਸੈਕਟਰੀ ਅਜੋਏ ਕੁਮਾਰ ਸਿਨਹਾ ਨੇ ਦੱਸਿਆ ਕਿ ਇਸ ਨਾਲ ਅਲਾਟਮੈਂਟ ਦੇ ਦਾਇਰੇ 'ਚ ਆਉਣ ਵਾਲੇ ਮਕਾਨਾਂ ਦੀ ਗਿਣਤੀ ਵਧ ਜਾਵੇਗੀ ਤੇ ਮੁਲਾਜ਼ਮਾਂ ਸਮੇਤ ਜਿਹੜੀ ਕੈਟਾਗਰੀ ਦੇ ਲੋਕਾਂ ਨੂੰ ਵੀ ਇਨ੍ਹਾਂ ਦੀ ਅਲਾਟਮੈਂਟ ਹੁੰਦੀ ਹੈ, ਉਨ੍ਹਾਂ ਨੂੰ ਮਕਾਨ ਮਿਲ ਸਕੇਗਾ।  
ਜਾਣਕਾਰੀ ਅਨੁਸਾਰ ਇਸ ਸਮੇਂ ਪ੍ਰਸ਼ਾਸਨ ਕੋਲ ਕੁਲ 13728 ਮਕਾਨ ਹਨ। ਇਨ੍ਹਾਂ 'ਚ ਸੈਕਟਰ 22 'ਚ 1196, ਸੈਕਟਰ 23 'ਚ 1591, ਸੈਕਟਰ 24 'ਚ 1019, ਸੈਕਟਰ 20 'ਚ 2447,  ਸੈਕਟਰ 19 'ਚ 926, ਸੈਕਟਰ 27 'ਚ 752 ਮਕਾਨ ਹਨ। ਬੀਤੇ ਦਿਨੀਂ ਜਦੋਂ ਹਾਊਸ ਅਲਾਟਮੈਂਟ ਦਾ ਕੰਮ ਆਈ. ਏ. ਐੱਸ.  ਅਧਿਕਾਰੀ ਜਤਿੰਦਰ ਯਾਦਵ ਦੇ ਹਵਾਲੇ ਸੀ ਤਾਂ ਉਨ੍ਹਾਂ ਨੇ ਹਾਊਸ ਅਲਾਟਮੈਂਟ ਕਮੇਟੀ ਨੂੰ ਸਪੈਸ਼ਲ ਨਿਰਦੇਸ਼ ਦਿੱਤੇ ਸਨ ਕਿ ਮਕਾਨਾਂ ਦਾ ਸਰਵੇ ਕਰਵਾਇਆ ਜਾਵੇ। ਇਸ ਸਰਵੇ 'ਚ ਇਹ ਪਤਾ ਲੱਗਾ ਕਿ ਕਿੰਨੇ ਮਕਾਨ ਕੁਲ ਮਕਾਨਾਂ 'ਚੋਂ ਇਸ ਸਮੇਂ ਖਸਤਾ ਹਾਲਤ 'ਚ ਪਏ ਹੋਏ ਹਨ।  ਇਹ ਵੀ ਪਤਾ ਲੱਗ ਗਿਆ ਕਿ ਕਿੰਨੇ ਮਕਾਨ ਗ਼ੈਰ-ਕਾਨੂੰਨੀ ਤੌਰ 'ਤੇ ਅੱਗੇ ਰੈਂਟ 'ਤੇ ਮੁਲਾਜ਼ਮਾਂ ਨੇ ਚੜ੍ਹਾਏ ਹੋਏ ਹਨ।


Babita

Content Editor

Related News