ਮੰਗਣੀ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

Friday, Jun 30, 2023 - 06:32 PM (IST)

ਮੰਗਣੀ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

ਬੁਢਲਾਡਾ (ਬਾਂਸਲ) : ਭਗਤਾ ਭਾਈਕੇ ਦਾ ਇਕ ਪਰਿਵਾਰ ਰਿਸ਼ਤੇਦਾਰਾਂ ਸਮੇਤ ਲੜਕੀ ਦੇ ਘਰ ਬੁਢਲਾਡਾ ਮੰਗਣੇ ਦੀ ਰਸਮ ਅਦਾ ਕਰਨ ਲਈ ਜਾ ਰਿਹਾ ਸੀ ਤਾਂ ਸ਼ਹਿਰ ਦੇ ਨਜ਼ਦੀਕ ਪਰਿਵਾਰ ਦੀ ਬਲੈਰੋ ਗੱਡੀ ਪਲਟਣ ਕਾਰਨ ਹਾਦਸਾ ਵਾਪਰਿਆ ਗਿਆ। ਇਸ ਹਾਦਸੇ ਵਿਚ 1 ਦਰਜਨ ਵਿਅਕਤੀ, ਔਰਤਾਂ ਅਤੇ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੋਨੂੰ ਪੁੱਤਰ ਹਨੂੰਮਾਨ ਭਾਈ ਭਗਤਾ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰ ਰਾਹੁਲ ਕੁਮਾਰ ਦੇ ਮੰਗਣੇ ਦੀ ਰਸਮ ਲਈ ਵਾਰਡ ਨੰ. 19 ਬੁਢਲਾਡਾ ਜਾ ਰਹੇ ਸਨ ਤਾਂ ਅਚਾਨਕ ਪਿੰਡ ਬੋੜਾਵਾਲ ਦੇ ਨਜ਼ਦੀਕ ਸਾਹਮਣੋ ਆ ਰਹੇ ਤੇਜ਼ ਰਫਤਾਰ ਟਰੱਕ ਕਾਰਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਨ੍ਹਾਂ ਦੀ ਗੱਡੀ ਪਲਟ ਗਈ। 

ਇਹ ਵੀ ਪੜ੍ਹੋ : ਦਰਿੰਦੇ ਬਣੇ ਪਤੀ ਨੇ ਸੁੱਤੀ ਪਈ ਪਤਨੀ ਨਾਲ ਕਮਾਇਆ ਕਹਿਰ, ਦਿੱਤੀ ਰੂਹ ਕੰਬਾਊ ਮੌਤ

ਇਸ ਹਾਦਸੇ ਵਿਚ ਭਰਤ (5), ਕਿਸ਼ੋਰ (30), ਲੀਲਾ ਦੇਵੀ (40), ਸ਼ਗਨਾ (30), ਪੂਜਾ (25), ਮਿੱਡਾ ਦੇਵੀ (50) ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਪੂਜਾ, ਭਰਤ, ਕਿਸ਼ੋਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਕੱਲ੍ਹ ਤੋਂ ਬਦਲ ਜਾਣਗੇ ਇਹ ਨਿਯਮ, ਸਖ਼ਤੀ ਦੇ ਨਾਲ ਹੋਣਗੇ ਭਾਰੀ ਜੁਰਮਾਨੇ

 


author

Gurminder Singh

Content Editor

Related News